13ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਪਰਮੇਸ਼ਵਰ, ਸਾਡੇ ਪਿਉ-ਦਾਦਿਆਂ ਦੇ ਪਰਮੇਸ਼ਵਰ ਨੇ ਆਪਣੇ ਸੇਵਕ ਯਿਸ਼ੂ ਮਸੀਹ ਦੀ ਮਹਿਮਾ ਕੀਤੀ, ਜਿਸ ਨੂੰ ਤੁਸੀਂ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਤੁਸੀਂ ਉਸ ਨੂੰ ਪਿਲਾਤੁਸ ਦੇ ਸਾਹਮਣੇ ਠੁਕਰਾ ਦਿੱਤਾ, ਹਾਲਾਂਕਿ ਪਿਲਾਤੁਸ ਨੇ ਉਸ ਨੂੰ ਜਾਣ ਦੇਣ ਦਾ ਫ਼ੈਸਲਾ ਕੀਤਾ ਸੀ।
14ਤੁਸੀਂ ਪਵਿੱਤਰ ਅਤੇ ਧਰਮੀ ਨੂੰ ਠੁਕਰਾਇਆ ਅਤੇ ਮੰਗ ਕੀਤੀ ਕਿ ਇੱਕ ਕਾਤਲ ਤੁਹਾਡੇ ਕੋਲ ਰਿਹਾ ਕੀਤਾ ਜਾਵੇ।
15ਤੁਸੀਂ ਜੀਵਨ ਦੇ ਮਾਲਕ ਨੂੰ ਮਾਰ ਦਿੱਤਾ, ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਅਸੀਂ ਇਸ ਦੇ ਗਵਾਹ ਹਾਂ।
16ਯਿਸ਼ੂ ਦੇ ਨਾਮ ਉੱਤੇ ਵਿਸ਼ਵਾਸ ਨਾਲ, ਇਹ ਆਦਮੀ ਜਿਸ ਨੂੰ ਤੁਸੀਂ ਵੇਖਦੇ ਹੋ ਅਤੇ ਜਾਣਦੇ ਵੀ ਹੋ ਉਹ ਤਕੜਾ ਕੀਤਾ ਗਿਆ। ਇਹ ਉਸ ਵਿਸ਼ਵਾਸ ਨੇ ਜਿਹੜਾ ਯਿਸ਼ੂ ਦੇ ਨਾਮ ਰਾਹੀਂ ਹੈ, ਉਸ ਨੂੰ ਪੂਰੀ ਤਰ੍ਹਾਂ ਚੰਗਾ ਕਰ ਦਿੱਤਾ ਹੈ, ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ।
17“ਹੁਣ, ਹੇ ਇਸਰਾਏਲੀਓ, ਮੈਂ ਜਾਣਦਾ ਹਾਂ ਜੋ ਤੁਸੀਂ ਨਾ ਜਾਣਦੇ ਹੋਏ ਅਜਿਹਾ ਕੀਤਾ, ਜਿਵੇਂ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ ਸੀ।