ਰਸੂਲਾਂ 3

ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਪਰਮੇਸ਼ਵਰ, ਸਾਡੇ ਪਿਉ-ਦਾਦਿਆਂ ਦੇ ਪਰਮੇਸ਼ਵਰ ਨੇ ਆਪਣੇ ਸੇਵਕ ਯਿਸ਼ੂ ਮਸੀਹ ਦੀ ਮਹਿਮਾ ਕੀਤੀ, ਜਿਸ ਨੂੰ ਤੁਸੀਂ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਤੁਸੀਂ ਉਸ ਨੂੰ ਪਿਲਾਤੁਸ ਦੇ ਸਾਹਮਣੇ ਠੁਕਰਾ ਦਿੱਤਾ, ਹਾਲਾਂਕਿ ਪਿਲਾਤੁਸ ਨੇ ਉਸ ਨੂੰ ਜਾਣ ਦੇਣ ਦਾ ਫ਼ੈਸਲਾ ਕੀਤਾ ਸੀ।

Acts 3:13 (UKJV) The God of Abraham, and of Isaac, and of Jacob, the God of our fathers, has glorified his Son Jesus; whom all of you delivered up, and denied him in the presence of Pilate, when he was determined to let him go.

11ਜਦੋਂ ਉਹ ਆਦਮੀ ਪਤਰਸ ਅਤੇ ਯੋਹਨ ਨੂੰ ਵੇਖ ਰਿਹਾ ਸੀ, ਸਾਰੇ ਲੋਕ ਹੈਰਾਨ ਹੋ ਗਏ ਅਤੇ ਉਨ੍ਹਾਂ ਕੋਲ ਭੱਜ ਕੇ ਉੱਥੇ ਆਏ ਜੋ ਸ਼ਲੋਮੋਨ ਦੀ ਬਸਤੀ ਅਖਵਾਉਂਦਾ।

12ਜਦੋਂ ਪਤਰਸ ਨੇ ਇਹ ਵੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਇਸਰਾਏਲੀਓ, ਇਹ ਗੱਲ ਤੁਹਾਨੂੰ ਹੈਰਾਨ ਕਿਉਂ ਕਰਦੀ ਹੈ? ਤੁਸੀਂ ਸਾਨੂੰ ਕਿਉਂ ਵੇਖਦੇ ਹੋ ਜਿਵੇਂ ਕਿ ਸਾਡੀ ਆਪਣੀ ਤਾਕਤ ਜਾਂ ਭਗਤੀ ਦੁਆਰਾ ਅਸੀਂ ਇਸ ਆਦਮੀ ਨੂੰ ਤੋਰਿਆ ਹੋਵੇ?

13ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਪਰਮੇਸ਼ਵਰ, ਸਾਡੇ ਪਿਉ-ਦਾਦਿਆਂ ਦੇ ਪਰਮੇਸ਼ਵਰ ਨੇ ਆਪਣੇ ਸੇਵਕ ਯਿਸ਼ੂ ਮਸੀਹ ਦੀ ਮਹਿਮਾ ਕੀਤੀ, ਜਿਸ ਨੂੰ ਤੁਸੀਂ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਤੁਸੀਂ ਉਸ ਨੂੰ ਪਿਲਾਤੁਸ ਦੇ ਸਾਹਮਣੇ ਠੁਕਰਾ ਦਿੱਤਾ, ਹਾਲਾਂਕਿ ਪਿਲਾਤੁਸ ਨੇ ਉਸ ਨੂੰ ਜਾਣ ਦੇਣ ਦਾ ਫ਼ੈਸਲਾ ਕੀਤਾ ਸੀ।

14ਤੁਸੀਂ ਪਵਿੱਤਰ ਅਤੇ ਧਰਮੀ ਨੂੰ ਠੁਕਰਾਇਆ ਅਤੇ ਮੰਗ ਕੀਤੀ ਕਿ ਇੱਕ ਕਾਤਲ ਤੁਹਾਡੇ ਕੋਲ ਰਿਹਾ ਕੀਤਾ ਜਾਵੇ।

15ਤੁਸੀਂ ਜੀਵਨ ਦੇ ਮਾਲਕ ਨੂੰ ਮਾਰ ਦਿੱਤਾ, ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਅਸੀਂ ਇਸ ਦੇ ਗਵਾਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.