9ਜਦੋਂ ਸਾਰੇ ਲੋਕਾਂ ਨੇ ਉਸ ਨੂੰ ਤੁਰਦੇ ਅਤੇ ਪਰਮੇਸ਼ਵਰ ਦੀ ਮਹਿਮਾ ਕਰਦਿਆਂ ਵੇਖਿਆ,
10ਉਨ੍ਹਾਂ ਨੇ ਉਸ ਨੂੰ ਉਹੀ ਵਿਅਕਤੀ ਵਜੋਂ ਪਛਾਣਿਆ ਜੋ ਹੈਕਲ ਦੇ ਦਰਵਾਜ਼ੇ ਤੇ ਜੋ ਖੂਬਸੂਰਤ ਦਰਵਾਜ਼ਾ ਅਖਵਾਉਂਦਾ ਭੀਖ ਮੰਗਣ ਲਈ ਬੈਠਾ ਹੁੰਦਾ ਸੀ, ਅਤੇ ਉਸ ਨਾਲ ਜੋ ਵਾਪਰਿਆ ਵੇਖ ਕੇ ਉਹ ਸਭ ਹੈਰਾਨ ਅਤੇ ਅਚਰਜ਼ ਹੋ ਗਏ ਸਨ।
11ਜਦੋਂ ਉਹ ਆਦਮੀ ਪਤਰਸ ਅਤੇ ਯੋਹਨ ਨੂੰ ਵੇਖ ਰਿਹਾ ਸੀ, ਸਾਰੇ ਲੋਕ ਹੈਰਾਨ ਹੋ ਗਏ ਅਤੇ ਉਨ੍ਹਾਂ ਕੋਲ ਭੱਜ ਕੇ ਉੱਥੇ ਆਏ ਜੋ ਸ਼ਲੋਮੋਨ ਦੀ ਬਸਤੀ ਅਖਵਾਉਂਦਾ।
12ਜਦੋਂ ਪਤਰਸ ਨੇ ਇਹ ਵੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਇਸਰਾਏਲੀਓ, ਇਹ ਗੱਲ ਤੁਹਾਨੂੰ ਹੈਰਾਨ ਕਿਉਂ ਕਰਦੀ ਹੈ? ਤੁਸੀਂ ਸਾਨੂੰ ਕਿਉਂ ਵੇਖਦੇ ਹੋ ਜਿਵੇਂ ਕਿ ਸਾਡੀ ਆਪਣੀ ਤਾਕਤ ਜਾਂ ਭਗਤੀ ਦੁਆਰਾ ਅਸੀਂ ਇਸ ਆਦਮੀ ਨੂੰ ਤੋਰਿਆ ਹੋਵੇ?
13ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਪਰਮੇਸ਼ਵਰ, ਸਾਡੇ ਪਿਉ-ਦਾਦਿਆਂ ਦੇ ਪਰਮੇਸ਼ਵਰ ਨੇ ਆਪਣੇ ਸੇਵਕ ਯਿਸ਼ੂ ਮਸੀਹ ਦੀ ਮਹਿਮਾ ਕੀਤੀ, ਜਿਸ ਨੂੰ ਤੁਸੀਂ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਤੁਸੀਂ ਉਸ ਨੂੰ ਪਿਲਾਤੁਸ ਦੇ ਸਾਹਮਣੇ ਠੁਕਰਾ ਦਿੱਤਾ, ਹਾਲਾਂਕਿ ਪਿਲਾਤੁਸ ਨੇ ਉਸ ਨੂੰ ਜਾਣ ਦੇਣ ਦਾ ਫ਼ੈਸਲਾ ਕੀਤਾ ਸੀ।