20ਅਤੇ ਤਾਂ ਜੋ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਚੁਣਿਆ ਗਿਆ ਹੈ, ਯਿਸ਼ੂ ਨੂੰ ਭੇਜ ਦੇਵੇ।
21ਜੋ ਉਹ ਸਵਰਗ ਵਿੱਚ ਰਹੇ, ਕਿ ਜਦੋਂ ਤੱਕ ਪਰਮੇਸ਼ਵਰ ਦਾ ਹਰ ਚੀਜ਼ ਨੂੰ ਬਹਾਲ ਕਰਨ ਦਾ ਸਮਾਂ ਨਾ ਜਾਵੇ, ਜਿਵੇਂ ਉਸ ਨੇ ਬਹੁਤ ਪਹਿਲਾਂ ਤੋਂ ਹੀ ਆਪਣੇ ਪਵਿੱਤਰ ਨਬੀਆਂ ਰਾਹੀਂ ਵਾਅਦਾ ਕੀਤਾ ਸੀ।”
22ਤਾਂ ਮੋਸ਼ੇਹ ਨੇ ਆਖਿਆ, “ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਡੇ ਲਈ ਮੇਰੇ ਵਰਗੇ ਨਬੀ ਨੂੰ ਤੁਹਾਡੇ ਭਰਾਵਾਂ ਵਿੱਚੋਂ ਖੜ੍ਹਾ ਕਰੇਗਾ, ਜੋ ਕੁਝ ਉਹ ਤੁਹਾਨੂੰ ਆਖੇ ਤੁਸੀਂ ਉਸ ਦੀ ਜ਼ਰੂਰ ਸੁਣਨਾ।”
23ਹਰੇਕ ਮਨੁੱਖ ਜੋ ਉਸ ਨਬੀ ਦੀਆਂ ਗੱਲਾਂ ਨਾ ਸੁਣੇਗਾ ਉਹ ਆਪਣੇ ਲੋਕਾਂ ਵਿੱਚੋਂ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ।
24“ਦਰਅਸਲ, ਸਮੂਏਲ ਤੋਂ ਲੈ ਕੇ ਅਤੇ ਉਸ ਤੋਂ ਬਆਦ ਦੇ ਸਾਰੇ ਨਬੀਆਂ ਜਿਨ੍ਹਾਂ ਨੇ ਇਨ੍ਹਾਂ ਹੀ ਦਿਨਾਂ ਬਾਰੇ ਭਵਿੱਖਬਾਣੀ ਕਰਕੇ ਦੱਸਿਆ।