23ਫਿਰ ਜਦੋਂ ਪਤਰਸ ਅਤੇ ਯੋਹਨ ਨੂੰ ਛੱਡ ਦਿੱਤਾ, ਤਾਂ ਉਹ ਆਪਣੇ ਸਾਥੀਆਂ ਕੋਲ ਗਏ ਅਤੇ ਜੋ ਕੁਝ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਆਖਿਆ ਸੀ ਸਭ ਕੁਝ ਦੱਸ ਦਿੱਤਾ।
24ਜਦੋਂ ਉਨ੍ਹਾਂ ਨੇ ਇਹ ਸੁਣਿਆ, ਉਨ੍ਹਾਂ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਿਆਂ ਇਕੱਠਿਆਂ ਆਪਣੀ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਕਿਹਾ, “ਸਰਵਸ਼ਕਤੀਮਾਨ ਪ੍ਰਭੂ,” ਤੁਸੀਂ ਹੀ ਅਕਾਸ਼ ਅਤੇ ਧਰਤੀ ਅਤੇ ਸਮੁੰਦਰ, ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ।
25ਤੁਸੀਂ ਪਵਿੱਤਰ ਆਤਮਾ ਦੁਆਰਾ ਆਪਣੇ ਸੇਵਕ ਸਾਡੇ ਪਿਤਾ ਦਾਵੀਦ ਦੇ ਮੂੰਹ ਰਾਹੀਂ ਗੱਲ ਕੀਤੀ: “ ‘ਗ਼ੈਰ-ਯਹੂਦੀਆਂ ਕਿਉਂ ਡੰਡ ਪਾਈ ਹੈ ਅਤੇ ਲੋਕਾਂ ਨੇ ਵਿਅਰਥ ਸੋਚਾਂ ਕਿਉਂ ਸੋਚੀਆਂ ਹਨ?
26ਧਰਤੀ ਦੇ ਰਾਜੇ ਉੱਠ ਖੜੇ ਹੋਏ ਹਨ ਅਤੇ ਹਾਕਮ ਇੱਕਠੇ ਹੋ ਗਏ ਪ੍ਰਭੂ ਦੇ ਵਿਰੁੱਧ ਅਤੇ ਉਸਦੇ ਮਸਹ ਕੀਤੇ ਹੋਏ ਦੇ ਵਿਰੁੱਧ।’”
27ਦਰਅਸਲ ਹੇਰੋਦੇਸ ਅਤੇ ਪੋਂਨਤੀਯਾਸ ਪਿਲਾਤੁਸ ਨੇ ਇਸ ਯੇਰੂਸ਼ਲਮ ਸ਼ਹਿਰ ਵਿੱਚ ਗ਼ੈਰ-ਯਹੂਦੀਆਂ ਅਤੇ ਇਸਰਾਏਲ ਦੇ ਲੋਕਾਂ ਨਾਲ ਮਿਲ ਕੇ ਤੁਹਾਡੇ ਪਵਿੱਤਰ ਸੇਵਕ ਯਿਸ਼ੂ ਦੇ ਵਿਰੁੱਧ ਸਾਜਿਸ਼ ਬਣਾਈ, ਜਿਸ ਨੂੰ ਤੁਸੀਂ ਮਸਹ ਕੀਤਾ ਸੀ।