ਰਸੂਲਾਂ 4

ਅਤੇ ਉਨ੍ਹਾਂ ਨੇ ਪੈਸੇ ਰਸੂਲਾਂ ਨੂੰ ਦੇ ਦਿੱਤੇ, ਅਤੇ ਉਹ ਹਰੇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਵਿੱਚ ਵੰਡ ਦਿੰਦੇ ਸਨ।

Acts 4:35 (UKJV) And laid them down at the apostles' feet: and distribution was made unto every man according as he had need.

33ਵੱਡੀ ਸ਼ਕਤੀ ਨਾਲ ਰਸੂਲ ਪ੍ਰਭੂ ਯਿਸ਼ੂ ਦੇ ਪੁਨਰ-ਉਥਾਨ ਦੀ ਗਵਾਹੀ ਦਿੰਦੇ ਰਹੇ। ਅਤੇ ਉਨ੍ਹਾਂ ਸਾਰਿਆਂ ਵਿੱਚ ਪਰਮੇਸ਼ਵਰ ਦੀ ਕਿਰਪਾ ਬੜੀ ਸ਼ਕਤੀਸ਼ਾਲੀ ਨਾਲ ਕੰਮ ਕਰਦੀ ਸੀ

34ਉਨ੍ਹਾਂ ਵਿੱਚੋਂ ਕੋਈ ਵੀ ਜ਼ਰੂਰਤ ਮੰਦ ਨਹੀਂ ਸੀ। ਇਸ ਲਈ ਕਿ ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ ਉਹ ਉਨ੍ਹਾਂ ਨੂੰ ਵੇਚ ਕੇ, ਵਿਕੀਆਂ ਹੋਈਆਂ ਵਸਤਾਂ ਦੇ ਪੈਸੇ ਲਿਆਉਂਦੇ

35ਅਤੇ ਉਨ੍ਹਾਂ ਨੇ ਪੈਸੇ ਰਸੂਲਾਂ ਨੂੰ ਦੇ ਦਿੱਤੇ, ਅਤੇ ਉਹ ਹਰੇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਵਿੱਚ ਵੰਡ ਦਿੰਦੇ ਸਨ।

36ਯੂਸੁਫ਼, ਜਿਹੜਾ ਇੱਕ ਲੇਵੀ ਅਤੇ ਸਾਈਪ੍ਰਸ ਟਾਪੂ ਦਾ ਰਹਿਣ ਵਾਲਾ ਸੀ, ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਜਿਸ ਦਾ ਅਰਥ, “ਹੌਂਸਲਾ ਅਫ਼ਜ਼ਾਈ ਦਾ ਪੁੱਤਰ,” ਨਾਮ ਰੱਖਿਆ ਸੀ,

37ਉਸਨੇ ਆਪਣਾ ਇੱਕ ਖੇਤ ਵੇਚ ਦਿੱਤਾ ਅਤੇ ਪੈਸੇ ਲਿਆਂਦੇ ਅਤੇ ਪੈਸੇ ਰਸੂਲਾਂ ਨੂੰ ਦੇ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.