10ਉਸੇ ਵਕਤ ਉਹ ਪਤਰਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਮਰ ਗਈ। ਤਦ ਉਹਨਾਂ ਜਵਾਨਾਂ ਨੇ ਅੰਦਰ ਆਣ ਕੇ, ਉਸ ਨੂੰ ਮਰੀ ਹੋਈ ਨੂੰ ਵੇਖਿਆ, ਉਸ ਨੂੰ ਬਾਹਰ ਲੈ ਗਏ ਅਤੇ ਉਸ ਦੇ ਪਤੀ ਦੇ ਨਾਲ ਦਫ਼ਨਾ ਦਿੱਤਾ।
11ਸਾਰੀ ਕਲੀਸਿਆ ਅਤੇ ਜਿਨ੍ਹਾਂ ਨੇ ਵੀ ਇਹ ਗੱਲਾਂ ਸੁਣੀਆਂ ਉਹਨਾਂ ਸਭਨਾਂ ਨੂੰ ਬਹੁਤ ਡਰ ਲੱਗਾ।
12ਰਸੂਲਾਂ ਨੇ ਲੋਕਾਂ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਅਚੰਭੇ ਕੰਮ ਕੀਤੇ। ਅਤੇ ਸਾਰੇ ਵਿਸ਼ਵਾਸੀ ਸ਼ਲੋਮੋਨ ਦੀ ਬਸਤੀ ਵਿੱਚ ਇਕੱਠੇ ਹੁੰਦੇ ਸਨ।
13ਕਿਸੇ ਗ਼ੈਰ ਵਿਸ਼ਵਾਸੀ ਨੇ ਵੀ ਉਨ੍ਹਾਂ ਨਾਲ ਸ਼ਾਮਲ ਹੋਣ ਦੀ ਹਿੰਮਤ ਨਹੀਂ ਕੀਤੀ, ਭਾਵੇਂ ਕਿ ਦੂਸਰੇ ਸਾਰੇ ਲੋਕ ਵਿਸ਼ਵਾਸੀਆਂ ਦਾ ਬਹੁਤ ਸਤਿਕਾਰ ਕਰਦੇ ਸਨ।
14ਫਿਰ ਵੀ, ਵੱਧ ਤੋਂ ਵੱਧ ਆਦਮੀ ਅਤੇ ਔਰਤਾਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਦੀ ਸੰਖਿਆ ਵਿੱਚ ਸ਼ਾਮਲ ਹੋ ਗਏ।