ਰਸੂਲਾਂ 5

ਉਸੇ ਵਕਤ ਉਹ ਪਤਰਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਮਰ ਗਈ। ਤਦ ਉਹਨਾਂ ਜਵਾਨਾਂ ਨੇ ਅੰਦਰ ਆਣ ਕੇ, ਉਸ ਨੂੰ ਮਰੀ ਹੋਈ ਨੂੰ ਵੇਖਿਆ, ਉਸ ਨੂੰ ਬਾਹਰ ਲੈ ਗਏ ਅਤੇ ਉਸ ਦੇ ਪਤੀ ਦੇ ਨਾਲ ਦਫ਼ਨਾ ਦਿੱਤਾ।

Acts 5:10 (UKJV) Then fell she down immediately at his feet, and yielded up the spirit: and the young men came in, and found her dead, and, carrying her forth, buried her by her husband.

8ਪਤਰਸ ਨੇ ਉਸ ਨੂੰ ਪੁੱਛਿਆ, ਮੈਨੂੰ ਦੱਸੋ, ਕੀ ਤੁਸੀਂ ਅਤੇ ਹਨਾਨਿਯਾਹ ਨੇ ਉਹ ਖੇਤ ਐਨੇ ਹੀ ਪੈਸੇ ਵਿੱਚ ਵੇਚਿਆ ਹੈ? ਉਸ ਦੀ ਪਤਨੀ ਨੇ ਜਵਾਬ ਦਿੱਤਾ, “ਹਾਂ, ਐਨੇ ਹੀ ਪੈਸੇ ਵਿੱਚ ਵੇਚਿਆ ਹੈ।”

9ਪਤਰਸ ਨੇ ਉਸ ਨੂੰ ਕਿਹਾ, “ਤੁਸੀਂ ਪ੍ਰਭੂ ਦੇ ਆਤਮਾ ਦੀ ਪਰਖ ਕਰਨ ਦੀ ਯੋਜਨਾ ਕਿਵੇਂ ਬਣਾ ਸਕਦੇ ਹੋ? ਸੁਣ! ਤੇਰੇ ਪਤੀ ਦੇ ਦਫ਼ਨਾਉਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ, ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ।”

10ਉਸੇ ਵਕਤ ਉਹ ਪਤਰਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਮਰ ਗਈ। ਤਦ ਉਹਨਾਂ ਜਵਾਨਾਂ ਨੇ ਅੰਦਰ ਆਣ ਕੇ, ਉਸ ਨੂੰ ਮਰੀ ਹੋਈ ਨੂੰ ਵੇਖਿਆ, ਉਸ ਨੂੰ ਬਾਹਰ ਲੈ ਗਏ ਅਤੇ ਉਸ ਦੇ ਪਤੀ ਦੇ ਨਾਲ ਦਫ਼ਨਾ ਦਿੱਤਾ।

11ਸਾਰੀ ਕਲੀਸਿਆ ਅਤੇ ਜਿਨ੍ਹਾਂ ਨੇ ਵੀ ਇਹ ਗੱਲਾਂ ਸੁਣੀਆਂ ਉਹਨਾਂ ਸਭਨਾਂ ਨੂੰ ਬਹੁਤ ਡਰ ਲੱਗਾ।

12ਰਸੂਲਾਂ ਨੇ ਲੋਕਾਂ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਅਚੰਭੇ ਕੰਮ ਕੀਤੇ। ਅਤੇ ਸਾਰੇ ਵਿਸ਼ਵਾਸੀ ਸ਼ਲੋਮੋਨ ਦੀ ਬਸਤੀ ਵਿੱਚ ਇਕੱਠੇ ਹੁੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.