ਰਸੂਲਾਂ 5

ਉਸੇ ਵਕਤ, ਕਪਤਾਨ ਆਪਣੇ ਹੈਕਲ ਦੇ ਕੁਝ ਪਹਿਰੇਦਾਰਾਂ ਨਾਲ ਗਿਆ ਅਤੇ ਜਾ ਕੇ ਰਸੂਲਾਂ ਨੂੰ ਲਿਆਇਆ। ਪਰ ਧੱਕੇ ਨਾਲ ਨਹੀਂ ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਕਿ ਉਹ ਸਾਨੂੰ ਪੱਥਰ ਨਾ ਮਾਰਨ।

Acts 5:26 (UKJV) Then went the captain with the officers, and brought them without violence: for they feared the people, lest they should have been stoned.

24ਇਹ ਗੱਲਾਂ ਸੁਣਨ ਤੋਂ ਬਾਅਦ, ਹੈਕਲ ਦੇ ਚੌਕੀਦਾਰ ਦਾ ਕਪਤਾਨ ਅਤੇ ਮੁੱਖ ਜਾਜਕ ਬਹੁਤ ਹੈਰਾਨ ਸਨ ਕਿ ਰਸੂਲਾਂ ਨਾਲ ਕੀ ਹੋਇਆ ਸੀ ਦੁਬਧਾ ਵਿੱਚ ਪੈ ਗਏ, ਹੈਰਾਨ ਹੋ ਗਏ ਕਿ ਇਸ ਸਭ ਦਾ ਨਤੀਜਾ ਕੀ ਹੋ ਸਕਦਾ ਹੈ।

25ਤਦ ਕਿਸੇ ਨੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ, “ਕਿ ਵੇਖੋ! ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਜੇਲ੍ਹ ਵਿੱਚ ਪਾ ਦਿੱਤਾ ਸੀ ਉਹ ਹੈਕਲ ਦੇ ਵਿਹੜੇ ਵਿੱਚ ਖੜੇ ਹੋ ਕੇ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ।”

26ਉਸੇ ਵਕਤ, ਕਪਤਾਨ ਆਪਣੇ ਹੈਕਲ ਦੇ ਕੁਝ ਪਹਿਰੇਦਾਰਾਂ ਨਾਲ ਗਿਆ ਅਤੇ ਜਾ ਕੇ ਰਸੂਲਾਂ ਨੂੰ ਲਿਆਇਆ। ਪਰ ਧੱਕੇ ਨਾਲ ਨਹੀਂ ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਕਿ ਉਹ ਸਾਨੂੰ ਪੱਥਰ ਨਾ ਮਾਰਨ।

27ਰਸੂਲਾਂ ਨੂੰ ਲਿਆ ਕੇ ਮਹਾਂਸਭਾ ਵਿੱਚ ਖੜੇ ਕੀਤਾ ਗਿਆ ਤਾਂ ਜੋ ਮਹਾਂ ਜਾਜਕ ਕੋਲੋ ਉਨ੍ਹਾਂ ਨੂੰ ਸਵਾਲ ਪੁੱਛੇ ਜਾਣ।

28ਉਸ ਨੇ ਕਿਹਾ, “ਅਸੀਂ ਤਾਂ ਤੁਹਾਨੂੰ ਸਖ਼ਤ ਹੁਕਮ ਦਿੱਤੇ ਸਨ ਜੋ ਇਸ ਨਾਮ ਦੀ ਸਿੱਖਿਆ ਨਾ ਦੇਣਾ, ਫਿਰ ਵੀ ਤੁਸੀਂ ਯੇਰੂਸ਼ਲੇਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਅਤੇ ਸਾਨੂੰ ਤੁਸੀਂ ਉਸ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.