12ਤਦ ਉਨ੍ਹਾਂ ਨੇ ਲੋਕਾਂ ਅਤੇ ਬਜ਼ੁਰਗਾਂ ਅਤੇ ਬਿਵਸਥਾ ਦੇ ਸਿਖਾਉਣ ਵਾਲਿਆਂ ਨੂੰ ਭੜਕਾਇਆ। ਉਹ ਉਸ ਉੱਤੇ ਚੜ੍ਹ ਆਏ ਅਤੇ ਫੜ੍ਹ ਕੇ ਮਹਾਂ ਸਭਾ ਵਿੱਚ ਲੈ ਗਏ।
13ਉਨ੍ਹਾਂ ਨੇ ਝੂਠੇ ਗਵਾਹ ਪੇਸ਼ ਕੀਤੇ, ਜਿਨ੍ਹਾਂ ਨੇ ਗਵਾਹੀ ਦਿੱਤੀ, “ਇਹ ਵਿਅਕਤੀ ਕਦੇ ਵੀ ਇਸ ਪਵਿੱਤਰ ਅਸਥਾਨ ਅਤੇ ਬਿਵਸਥਾ ਦੇ ਵਿਰੁੱਧ ਬੋਲਣ ਤੋਂ ਨਹੀਂ ਟਲਦਾ।
14ਕਿਉਂ ਜੋ ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਯਿਸ਼ੂ ਨਾਸਰੀ ਇਸ ਜਗ੍ਹਾ ਨੂੰ ਨਸ਼ਟ ਕਰ ਦੇਵੇਗਾ ਅਤੇ ਮੋਸ਼ੇਹ ਨੇ ਜੋ ਸਾਨੂੰ ਰੀਤੀ ਰਿਵਾਜ਼ ਦਿੱਤੇ ਹਨ, ਉਨ੍ਹਾਂ ਨੂੰ ਬਦਲ ਦੇਵੇਗਾ।”
15ਜਦੋਂ ਉਨ੍ਹਾਂ ਸਾਰਿਆ ਲੋਕਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ, ਸਟੀਫਨ ਦੀ ਵੱਲ ਬੜੇ ਧਿਆਨ ਨਾਲ ਵੇਖਿਆ, ਤਾਂ ਉਹ ਦਾ ਚਿਹਰਾ ਸਵਰਗਦੂਤ ਦੇ ਰੂਪ ਵਰਗਾ ਚਮਕਦਾ ਦੇਖਿਆ।