ਰਸੂਲਾਂ 6

ਹੁਣ ਸਟੀਫਨ, ਇੱਕ ਪਰਮੇਸ਼ਵਰ ਦਾ ਬੰਦਾ ਜੋ ਉਸ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਉਸ ਨੇ ਲੋਕਾਂ ਵਿੱਚ ਨਿਸ਼ਾਨ ਅਤੇ ਵੱਡੇ ਅਚਰਜ਼ ਕੰਮ ਕੀਤੇ।

Acts 6:8 (UKJV) And Stephen, full of faith and power, did great wonders and miracles among the people.

6ਸੰਗਤ ਨੇ ਉਨ੍ਹਾਂ ਚੁਣੇ ਹੋਏ ਆਦਮੀਆਂ ਨੂੰ ਰਸੂਲਾਂ ਦੇ ਸਾਹਮਣੇ ਪੇਸ਼ ਕੀਤਾ, ਅਤੇ ਉਨ੍ਹਾਂ ਨੇ ਪ੍ਰਾਰਥਨਾ ਕਰਕੇ ਉਨ੍ਹਾਂ ਉੱਤੇ ਹੱਥ ਰੱਖੇ।

7ਇਸ ਤਰਾਂ ਪਰਮੇਸ਼ਵਰ ਦਾ ਬਚਨ ਫੈਲਦਾ ਗਿਆ। ਯੇਰੂਸ਼ਲੇਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਗਈ, ਅਤੇ ਵੱਡੀ ਗਿਣਤੀ ਵਿੱਚ ਯਹੂਦੀ ਜਾਜਕ ਨਿਹਚਾ ਵਿੱਚ ਆਗਿਆਕਾਰ ਹੋ ਗਏ।

8ਹੁਣ ਸਟੀਫਨ, ਇੱਕ ਪਰਮੇਸ਼ਵਰ ਦਾ ਬੰਦਾ ਜੋ ਉਸ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਉਸ ਨੇ ਲੋਕਾਂ ਵਿੱਚ ਨਿਸ਼ਾਨ ਅਤੇ ਵੱਡੇ ਅਚਰਜ਼ ਕੰਮ ਕੀਤੇ।

9ਹਾਲਾਂਕਿ, ਵਿਰੋਧ ਹੋਇਆ, ਉਸ ਪ੍ਰਾਰਥਨਾ ਸਥਾਨ ਵਿੱਚੋਂ ਜੋ ਲਿਬਰਤੀਨੀਆਂ ਦਾ ਕਹਾਉਂਦਾ ਹੈ ਅਤੇ ਕੁਰੇਨੀਆਂ ਅਤੇ ਸਿਕੰਦਰਿਯਾ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਆ ਅਤੇ ਏਸ਼ੀਆ ਪ੍ਰਾਂਤ ਤੋਂ ਆਏ ਯਹੂਦੀ ਸਨ, ਕਈ ਆਦਮੀ ਉੱਠ ਕੇ ਸਟੀਫਨ ਨਾਲ ਬਹਿਸ ਕਰਨ ਲੱਗੇ।

10ਪਰ ਉਹ ਉਸ ਦੀ ਬੁੱਧ ਅਤੇ ਪਵਿੱਤਰ ਆਤਮਾ ਦਾ ਜਿਸ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.