ਰਸੂਲਾਂ 6

ਹਾਲਾਂਕਿ, ਵਿਰੋਧ ਹੋਇਆ, ਉਸ ਪ੍ਰਾਰਥਨਾ ਸਥਾਨ ਵਿੱਚੋਂ ਜੋ ਲਿਬਰਤੀਨੀਆਂ ਦਾ ਕਹਾਉਂਦਾ ਹੈ ਅਤੇ ਕੁਰੇਨੀਆਂ ਅਤੇ ਸਿਕੰਦਰਿਯਾ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਆ ਅਤੇ ਏਸ਼ੀਆ ਪ੍ਰਾਂਤ ਤੋਂ ਆਏ ਯਹੂਦੀ ਸਨ, ਕਈ ਆਦਮੀ ਉੱਠ ਕੇ ਸਟੀਫਨ ਨਾਲ ਬਹਿਸ ਕਰਨ ਲੱਗੇ।

Acts 6:9 (UKJV) Then there arose certain of the synagogue, which is called the synagogue of the Libertines, and Cyrenians, and Alexandrians, and of them of Cilicia and of Asia, disputing with Stephen.

7ਇਸ ਤਰਾਂ ਪਰਮੇਸ਼ਵਰ ਦਾ ਬਚਨ ਫੈਲਦਾ ਗਿਆ। ਯੇਰੂਸ਼ਲੇਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਗਈ, ਅਤੇ ਵੱਡੀ ਗਿਣਤੀ ਵਿੱਚ ਯਹੂਦੀ ਜਾਜਕ ਨਿਹਚਾ ਵਿੱਚ ਆਗਿਆਕਾਰ ਹੋ ਗਏ।

8ਹੁਣ ਸਟੀਫਨ, ਇੱਕ ਪਰਮੇਸ਼ਵਰ ਦਾ ਬੰਦਾ ਜੋ ਉਸ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਉਸ ਨੇ ਲੋਕਾਂ ਵਿੱਚ ਨਿਸ਼ਾਨ ਅਤੇ ਵੱਡੇ ਅਚਰਜ਼ ਕੰਮ ਕੀਤੇ।

9ਹਾਲਾਂਕਿ, ਵਿਰੋਧ ਹੋਇਆ, ਉਸ ਪ੍ਰਾਰਥਨਾ ਸਥਾਨ ਵਿੱਚੋਂ ਜੋ ਲਿਬਰਤੀਨੀਆਂ ਦਾ ਕਹਾਉਂਦਾ ਹੈ ਅਤੇ ਕੁਰੇਨੀਆਂ ਅਤੇ ਸਿਕੰਦਰਿਯਾ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਆ ਅਤੇ ਏਸ਼ੀਆ ਪ੍ਰਾਂਤ ਤੋਂ ਆਏ ਯਹੂਦੀ ਸਨ, ਕਈ ਆਦਮੀ ਉੱਠ ਕੇ ਸਟੀਫਨ ਨਾਲ ਬਹਿਸ ਕਰਨ ਲੱਗੇ।

10ਪਰ ਉਹ ਉਸ ਦੀ ਬੁੱਧ ਅਤੇ ਪਵਿੱਤਰ ਆਤਮਾ ਦਾ ਜਿਸ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸਕੇ।

11ਫੇਰ ਉਨ੍ਹਾਂ ਨੇ ਕੁਝ ਮਨੁੱਖਾਂ ਨੂੰ ਭਰਮਾ ਕੇ ਇਹ ਬੋਲਣ ਲਈ ਕਿਹਾ, “ਕਿ ਅਸੀਂ ਇਹ ਨੂੰ ਮੋਸ਼ੇਹ ਅਤੇ ਪਰਮੇਸ਼ਵਰ ਦੇ ਵਿਰੁੱਧ ਕੁਫ਼ਰ ਬੋਲਦੇ ਸੁਣਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.