ਰਸੂਲਾਂ 7

“ਉਸ ਸਮੇਂ ਮੋਸ਼ੇਹ ਦਾ ਜਨਮ ਹੋਇਆ, ਅਤੇ ਉਹ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਬਹੁਤ ਸੋਹਣਾ ਸੀ। ਤਿੰਨ ਮਹੀਨਿਆਂ ਤੱਕ ਉਸ ਦੀ ਉਸ ਦੇ ਪਰਿਵਾਰ ਦੁਆਰਾ ਦੇਖਭਾਲ ਕੀਤੀ ਗਈ।

Acts 7:20 (UKJV) In which time Moses was born, and was exceeding fair, and nourished up in his father's house three months:

18ਤਦ ‘ਇੱਕ ਨਵਾਂ ਰਾਜਾ ਉੱਠਿਆ, ਜਿਹੜਾ ਯੋਸੇਫ਼ ਨੂੰ ਨਹੀਂ ਜਾਣਦਾ ਸੀ, ਉਹ ਮਿਸਰ ਵਿੱਚ ਰਾਜ ਕਰਨ ਲੱਗਾ।’

19ਉਹ ਨੇ ਸਾਡੀ ਕੌਮ ਨਾਲ ਚਲਾਕੀ ਕਰਕੇ ਸਾਡੇ ਪਿਉ-ਦਾਦਿਆਂ ਨੂੰ ਤੰਗ ਕੀਤਾ ਕਿ ਉਹ ਆਪਣੇ ਨਵ-ਜੰਮੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਤਾਂ ਜੋ ਉਹ ਜਿਉਂਦੇ ਨਾ ਰਹਿਣ।

20“ਉਸ ਸਮੇਂ ਮੋਸ਼ੇਹ ਦਾ ਜਨਮ ਹੋਇਆ, ਅਤੇ ਉਹ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਬਹੁਤ ਸੋਹਣਾ ਸੀ। ਤਿੰਨ ਮਹੀਨਿਆਂ ਤੱਕ ਉਸ ਦੀ ਉਸ ਦੇ ਪਰਿਵਾਰ ਦੁਆਰਾ ਦੇਖਭਾਲ ਕੀਤੀ ਗਈ।

21ਜਦੋਂ ਮੋਸ਼ੇਹ ਨੂੰ ਉਸ ਦੇ ਘਰ ਤੋਂ ਬਾਹਰ ਰੱਖ ਦਿੱਤਾ ਗਿਆ ਸੀ, ਤਾਂ ਫ਼ਿਰਾਊਨ ਦੀ ਧੀ ਉਹ ਨੂੰ ਲੈ ਗਈ ਅਤੇ ਉਹ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ।

22ਮੋਸ਼ੇਹ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮ ਕਰਨ ਅਤੇ ਬੋਲਣ ਵਿੱਚ ਸ਼ਕਤੀਸ਼ਾਲੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.