ਰਸੂਲਾਂ 8

ਧਰਮੀ ਲੋਕਾਂ ਨੇ ਸਟੀਫਨ ਨੂੰ ਦਫ਼ਨਾਇਆ ਅਤੇ ਉਹ ਦੇ ਲਈ ਵੱਡਾ ਸੋਗ ਕੀਤਾ।

Acts 8:2 (UKJV) And devout men carried Stephen to his burial, and made great lamentation over him.

1ਸੌਲੁਸ ਨੇ ਸਟੀਫਨ ਨੂੰ ਮਾਰਨ ਦੀ ਮਨਜ਼ੂਰੀ ਦਿੱਤੀ। ਉਸ ਦਿਨ ਯੇਰੂਸ਼ਲੇਮ ਦੀ ਕਲੀਸਿਆ ਉੱਤੇ ਬਹੁਤ ਵੱਡਾ ਜ਼ੁਲਮ ਹੋਇਆ, ਅਤੇ ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਯਹੂਦਿਯਾ ਅਤੇ ਸਾਮਰਿਯਾ ਦੇ ਪ੍ਰਾਂਤਾਂ ਵਿੱਚ ਖਿੰਡ ਗਏ।

2ਧਰਮੀ ਲੋਕਾਂ ਨੇ ਸਟੀਫਨ ਨੂੰ ਦਫ਼ਨਾਇਆ ਅਤੇ ਉਹ ਦੇ ਲਈ ਵੱਡਾ ਸੋਗ ਕੀਤਾ।

3ਪਰ ਸੌਲੁਸ ਨੇ ਕਲੀਸਿਆ ਨੂੰ ਨਾਸ਼ ਕਰਨਾ ਸ਼ੁਰੂ ਕਰ ਦਿੱਤਾ। ਉਹ ਘਰ-ਘਰ ਵਿੱਚ ਜਾ ਕੇ, ਆਦਮੀ ਅਤੇ ਔਰਤਾਂ ਦੋਵਾਂ ਨੂੰ ਘਸੀਟ ਕੇ ਕੈਦ ਵਿੱਚ ਪਾ ਦਿੰਦਾ ਸੀ।

4ਜਿਹੜੇ ਵਿਸ਼ਵਾਸੀ ਖਿੰਡੇ ਹੋਏ ਸਨ ਉਹ ਜਿੱਥੇ ਕਿਤੇ ਵੀ ਗਏ, ਉਨ੍ਹਾਂ ਨੇ ਬਚਨ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.