ਰਸੂਲਾਂ 8

ਇਸ ਦੁਸ਼ਟਤਾ ਤੋਂ ਤੌਬਾ ਕਰ ਅਤੇ ਪ੍ਰਭੂ ਦੇ ਅੱਗੇ ਅਰਦਾਸ ਕਰ ਕਿ ਉਹ ਤੇਰੇ ਦਿਲ ਵਿੱਚ ਅਜਿਹਾ ਵਿਚਾਰ ਰੱਖਣ ਕਰਕੇ ਤੈਨੂੰ ਮਾਫ਼ ਕਰੇ।

Acts 8:22 (UKJV) Repent therefore of this your wickedness, and pray God, if perhaps the thought of yours heart may be forgiven you.

20ਪਤਰਸ ਨੇ ਜਵਾਬ ਦਿੱਤਾ, “ਤੇਰਾ ਪੈਸਾ ਤੇਰੇ ਨਾਲ ਨਾਸ਼ ਹੋ ਜਾਵੇ, ਕਿਉਂਕਿ ਤੂੰ ਸੋਚਿਆ, ਕਿ ਤੂੰ ਪਰਮੇਸ਼ਵਰ ਦੀ ਦਾਤ ਨੂੰ ਪੈਸੇ ਨਾਲ ਖਰੀਦ ਸਕਦਾ!

21ਤੇਰਾ ਇਸ ਗੱਲ ਵਿੱਚ ਨਾ ਕੋਈ ਹਿੱਸਾ ਨਾ ਸਾਂਝ ਹੈ ਕਿਉਂ ਜੋ ਤੇਰਾ ਮਨ ਪਰਮੇਸ਼ਵਰ ਦੇ ਅੱਗੇ ਸਿੱਧਾ ਨਹੀਂ ਹੈ।

22ਇਸ ਦੁਸ਼ਟਤਾ ਤੋਂ ਤੌਬਾ ਕਰ ਅਤੇ ਪ੍ਰਭੂ ਦੇ ਅੱਗੇ ਅਰਦਾਸ ਕਰ ਕਿ ਉਹ ਤੇਰੇ ਦਿਲ ਵਿੱਚ ਅਜਿਹਾ ਵਿਚਾਰ ਰੱਖਣ ਕਰਕੇ ਤੈਨੂੰ ਮਾਫ਼ ਕਰੇ।

23ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪੂਰੀ ਕੁੜੱਤਣ ਨਾਲ ਭਰਿਆ ਹੋਇਆ ਅਤੇ ਪਾਪ ਦਾ ਗ਼ੁਲਾਮ ਹੈ।”

24ਫਿਰ ਸ਼ਿਮਓਨ ਨੇ ਉੱਤਰ ਦਿੱਤਾ, “ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਅਰਦਾਸ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.