ਰਸੂਲਾਂ 8

ਫਿਰ ਸ਼ਿਮਓਨ ਨੇ ਉੱਤਰ ਦਿੱਤਾ, “ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਅਰਦਾਸ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।”

Acts 8:24 (UKJV) Then answered Simon, and said, Pray all of you to the LORD for me, that none of these things which all of you have spoken come upon me.

22ਇਸ ਦੁਸ਼ਟਤਾ ਤੋਂ ਤੌਬਾ ਕਰ ਅਤੇ ਪ੍ਰਭੂ ਦੇ ਅੱਗੇ ਅਰਦਾਸ ਕਰ ਕਿ ਉਹ ਤੇਰੇ ਦਿਲ ਵਿੱਚ ਅਜਿਹਾ ਵਿਚਾਰ ਰੱਖਣ ਕਰਕੇ ਤੈਨੂੰ ਮਾਫ਼ ਕਰੇ।

23ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪੂਰੀ ਕੁੜੱਤਣ ਨਾਲ ਭਰਿਆ ਹੋਇਆ ਅਤੇ ਪਾਪ ਦਾ ਗ਼ੁਲਾਮ ਹੈ।”

24ਫਿਰ ਸ਼ਿਮਓਨ ਨੇ ਉੱਤਰ ਦਿੱਤਾ, “ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਅਰਦਾਸ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।”

25ਜਦੋਂ ਪਤਰਸ ਅਤੇ ਯੋਹਨ ਨੇ ਅੱਗੇ ਪ੍ਰਭੂ ਦੇ ਬਚਨ ਦਾ ਪ੍ਰਚਾਰ ਕੀਤਾ ਅਤੇ ਯਿਸ਼ੂ ਬਾਰੇ ਗਵਾਹੀ ਦਿੱਤੀ, ਤਾਂ ਪਤਰਸ ਅਤੇ ਯੋਹਨ ਬਹੁਤ ਸਾਰੇ ਸਾਮਰਿਯਾ ਪਿੰਡਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ, ਯੇਰੂਸ਼ਲੇਮ ਨੂੰ ਵਾਪਸ ਪਰਤੇ।

26ਇੱਕ ਦਿਨ ਪ੍ਰਭੂ ਦੇ ਇੱਕ ਸਵਰਗਦੂਤ ਨੇ ਫਿਲਿਪ ਨੂੰ ਕਿਹਾ, “ਉੱਠ, ਦੱਖਣ ਵੱਲ ਜਾਂਦੀ ਸੜਕ, ਜਿਹੜੀ ਉਜਾੜ ਵਾਲੀ ਸੜਕ ਹੈ, ਜੋ ਯੇਰੂਸ਼ਲੇਮ ਤੋਂ ਗਾਜ਼ਾ ਸ਼ਹਿਰ ਨੂੰ ਜਾਂਦੀ ਹੈ, ਉਸ ਰਾਹ ਵੱਲ ਜਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.