38ਅਤੇ ਤਦ ਖੋਜੇ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਕੀਤਾ। ਫਿਰ ਫਿਲਿਪ ਅਤੇ ਉਹ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਫਿਲਿਪ ਨੇ ਉਸ ਨੂੰ ਬਪਤਿਸਮਾ ਦਿੱਤਾ।
39ਜਦੋਂ ਉਹ ਪਾਣੀ ਵਿੱਚੋਂ ਨਿੱਕਲ ਕੇ ਬਾਹਰ ਆਏ, ਤਦ ਪ੍ਰਭੂ ਦਾ ਆਤਮਾ ਫਿਲਿਪ ਨੂੰ ਉਸੇ ਵੇਲੇ ਲੈ ਗਿਆ, ਅਤੇ ਉਸ ਅਧਿਕਾਰੀ ਨੇ ਉਹ ਨੂੰ ਫੇਰ ਨਾ ਵੇਖਿਆ, ਅਤੇ ਉਹ ਆਨੰਦ ਨਾਲ ਆਪਣੇ ਰਾਹ ਚੱਲਿਆ ਗਿਆ।
40ਫਿਲਿਪ, ਹਾਲਾਂਕਿ, ਅਜ਼ੋਤੁਸ ਸ਼ਹਿਰ ਵਿੱਚ ਮਿਲਿਆ, ਅਤੇ ਜਦੋਂ ਤੱਕ ਕੈਸਰਿਆ ਸ਼ਹਿਰ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ਖ਼ਬਰੀ ਸੁਣਾਉਂਦਾ ਗਿਆ।