24ਪਰ ਉਨ੍ਹਾਂ ਦੀ ਯੋਜਨਾ ਸੌਲੁਸ ਨੂੰ ਪਤਾ ਲੱਗ ਗਈ। ਅਤੇ ਉਨਾਂ ਨੇ ਰਾਤ-ਦਿਨ ਸ਼ਹਿਰ ਦੇ ਦਰਵਾਜ਼ਿਆਂ ਦੀ ਵੀ ਰਾਖੀ ਕੀਤੀ ਕਿ ਉਹ ਨੂੰ ਮਾਰ ਸੁੱਟਣ।
25ਪਰ ਉਹ ਦੇ ਚੇਲਿਆਂ ਨੇ ਰਾਤ ਦੇ ਸਮੇਂ ਉਹ ਨੂੰ ਟੋਕਰੇ ਵਿੱਚ ਬਿਠਾ ਕੇ ਸ਼ਹਿਰਪਨਾਹ ਦੀ ਦੀਵਾਰ ਹੇਠਾਂ ਉਤਾਰ ਦਿੱਤਾ।
26ਜਦੋਂ ਉਹ ਯੇਰੂਸ਼ਲੇਮ ਆਇਆ, ਤਾਂ ਉਸ ਨੇ ਹੋਰ ਚੇਲਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਉਸ ਤੋਂ ਡਰ ਦੇ ਸਨ, ਪਰ ਉਹ ਵਿਸ਼ਵਾਸ ਨਹੀਂ ਕਰਦੇ ਸੀ ਕਿ ਉਹ ਸੱਚ-ਮੁੱਚ ਚੇਲਾ ਹੈ।
27ਪਰ ਬਰਨਬਾਸ ਉਸ ਨੂੰ ਲੈ ਗਿਆ ਅਤੇ ਉਸ ਨੂੰ ਰਸੂਲਾਂ ਕੋਲ ਲੈ ਕੇ ਆਇਆ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਸੌਲੁਸ ਨੇ ਆਪਣੀ ਯਾਤਰਾ ਦੌਰਾਨ ਕਿਵੇਂ ਪ੍ਰਭੂ ਨੂੰ ਵੇਖਿਆ ਸੀ ਅਤੇ ਇਹ ਵੀ ਕਿ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਸੀ, ਅਤੇ ਦੰਮਿਸ਼ਕ ਵਿੱਚ ਉਸਨੇ ਯਿਸ਼ੂ ਦੇ ਨਾਮ ਉੱਤੇ ਨਿਡਰਤਾ ਨਾਲ ਪ੍ਰਚਾਰ ਕੀਤਾ ਸੀ।
28ਇਸ ਲਈ ਸੌਲੁਸ ਉਨ੍ਹਾਂ ਨਾਲ ਰਿਹਾ ਅਤੇ ਖੁਲ੍ਹੇ ਦਿਲ ਨਾਲ ਪ੍ਰਭੂ ਦੇ ਨਾਮ ਉੱਤੇ ਪ੍ਰਚਾਰ ਕਰਦਿਆਂ ਯੇਰੂਸ਼ਲੇਮ ਵਿੱਚ ਫਿਰਿਆ।