22ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕੀਤਾ ਕਿ ਯਿਸ਼ੂ ਹੀ ਮਸੀਹ ਹੈ ਉਨ੍ਹਾਂ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ਜਿਹੜੇ ਦੰਮਿਸ਼ਕ ਵਿੱਚ ਰਹਿੰਦੇ ਸਨ।
23ਜਦੋਂ ਬਹੁਤ ਦਿਨ ਬੀਤ ਗਏ, ਤਾਂ ਕੁਝ ਯਹੂਦੀਆਂ ਨੇ ਉਹ ਨੂੰ ਮਾਰਨ ਦੀ ਯੋਜਨਾ ਬਣਾਈ,
24ਪਰ ਉਨ੍ਹਾਂ ਦੀ ਯੋਜਨਾ ਸੌਲੁਸ ਨੂੰ ਪਤਾ ਲੱਗ ਗਈ। ਅਤੇ ਉਨਾਂ ਨੇ ਰਾਤ-ਦਿਨ ਸ਼ਹਿਰ ਦੇ ਦਰਵਾਜ਼ਿਆਂ ਦੀ ਵੀ ਰਾਖੀ ਕੀਤੀ ਕਿ ਉਹ ਨੂੰ ਮਾਰ ਸੁੱਟਣ।
25ਪਰ ਉਹ ਦੇ ਚੇਲਿਆਂ ਨੇ ਰਾਤ ਦੇ ਸਮੇਂ ਉਹ ਨੂੰ ਟੋਕਰੇ ਵਿੱਚ ਬਿਠਾ ਕੇ ਸ਼ਹਿਰਪਨਾਹ ਦੀ ਦੀਵਾਰ ਹੇਠਾਂ ਉਤਾਰ ਦਿੱਤਾ।
26ਜਦੋਂ ਉਹ ਯੇਰੂਸ਼ਲੇਮ ਆਇਆ, ਤਾਂ ਉਸ ਨੇ ਹੋਰ ਚੇਲਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਉਸ ਤੋਂ ਡਰ ਦੇ ਸਨ, ਪਰ ਉਹ ਵਿਸ਼ਵਾਸ ਨਹੀਂ ਕਰਦੇ ਸੀ ਕਿ ਉਹ ਸੱਚ-ਮੁੱਚ ਚੇਲਾ ਹੈ।