12ਯਾਹਵੇਹ ਇਹ ਆਖਦਾ ਹੈ: “ਇੱਕ ਚਰਵਾਹਾ ਜੋ ਇੱਕ ਭੇਡ ਨੂੰ ਸ਼ੇਰ ਦੇ ਮੂੰਹ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਸਿਰਫ ਦੋ ਲੱਤਾਂ ਜਾਂ ਇੱਕ ਕੰਨ ਦਾ ਇੱਕ ਟੁਕੜਾ ਹੀ ਬਚਾ ਸਕਦਾ ਹੈ। ਇਸੇ ਤਰ੍ਹਾਂ ਹੀ ਸਾਮਰਿਯਾ ਵਿੱਚ ਰਹਿਣ ਵਾਲੇ ਇਸਰਾਏਲੀਆਂ ਬਚੇ ਜਾਣਗੇ ਜਿਵੇਂ ਮੰਜੇ ਦਾ ਸਰਾਨਾ ਅਤੇ ਬਿਸਤਰੇ ਤੋਂ ਕੱਪੜੇ ਦੇ ਟੁਕੜੇ ਬਚਾਇਆ ਜਾਂਦਾ ਹੈ।
13“ਇਹ ਸੁਣੋ ਅਤੇ ਯਾਕੋਬ ਦੇ ਘਾਰਣੇ ਦੇ ਵਿਰੁੱਧ ਗਵਾਹੀ ਦਿਓ,” ਯਾਹਵੇਹ, ਸਰਬਸ਼ਕਤੀਮਾਨ ਪ੍ਰਭੂ ਦਾ ਵਾਕ ਹੈ।
14“ਜਿਸ ਦਿਨ ਮੈਂ ਇਸਰਾਏਲ ਨੂੰ ਉਸਦੇ ਪਾਪਾਂ ਦੀ ਸਜ਼ਾ ਦਿਆਂਗਾ, ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਆਂਗਾ। ਜਗਵੇਦੀ ਦੇ ਸਿੰਗ ਕੱਟੇ ਜਾਣਗੇ ਅਤੇ ਜ਼ਮੀਨ ਉੱਤੇ ਡਿੱਗ ਜਾਣਗੇ।
15ਮੈਂ ਸਰਦੀਆਂ ਦੇ ਘਰ ਅਤੇ ਗਰਮੀਆਂ ਦੇ ਘਰ ਨੂੰ ਢਾਹ ਦਿਆਂਗਾ। ਹਾਥੀ ਦੰਦ ਨਾਲ ਸਜਾਏ ਹੋਏ ਘਰ ਤਬਾਹ ਹੋ ਜਾਣਗੇ ਅਤੇ ਮਹਿਲ ਢਾਹ ਦਿੱਤੇ ਜਾਣਗੇ,” ਇਹ ਯਾਹਵੇਹ ਦਾ ਐਲਾਨ ਹੈ।