ਆਮੋਸ 3

ਯਾਹਵੇਹ ਇਹ ਆਖਦਾ ਹੈ: “ਇੱਕ ਚਰਵਾਹਾ ਜੋ ਇੱਕ ਭੇਡ ਨੂੰ ਸ਼ੇਰ ਦੇ ਮੂੰਹ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਸਿਰਫ ਦੋ ਲੱਤਾਂ ਜਾਂ ਇੱਕ ਕੰਨ ਦਾ ਇੱਕ ਟੁਕੜਾ ਹੀ ਬਚਾ ਸਕਦਾ ਹੈ। ਇਸੇ ਤਰ੍ਹਾਂ ਹੀ ਸਾਮਰਿਯਾ ਵਿੱਚ ਰਹਿਣ ਵਾਲੇ ਇਸਰਾਏਲੀਆਂ ਬਚੇ ਜਾਣਗੇ ਜਿਵੇਂ ਮੰਜੇ ਦਾ ਸਰਾਨਾ ਅਤੇ ਬਿਸਤਰੇ ਤੋਂ ਕੱਪੜੇ ਦੇ ਟੁਕੜੇ ਬਚਾਇਆ ਜਾਂਦਾ ਹੈ।

Amos 3:12 (UKJV) Thus says the LORD; As the shepherd takes out of the mouth of the lion two legs, or a piece of an ear; so shall the children of Israel be taken out that dwell in Samaria in the corner of a bed, and in Damascus in a couch.

10“ਉਹ ਨਹੀਂ ਜਾਣਦੇ ਕਿ ਕਿਵੇਂ ਸਹੀ ਕੰਮ ਕਰਨਾ ਹੈ,” ਯਾਹਵੇਹ ਦਾ ਵਾਕ ਹੈ, “ਉਨ੍ਹਾਂ ਦੇ ਮਹਿਲਾਂ ਵਿੱਚ ਉਨ੍ਹਾਂ ਦੀ ਲੁੱਟ ਅਤੇ ਖੋਹੀ ਹੋਈ ਦੌਲਤ ਕਿਸ ਨੇ ਇਕੱਠੀ ਕੀਤੀ ਹੈ?”

11ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ: “ਇੱਕ ਦੁਸ਼ਮਣ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ, ਤੁਹਾਡੇ ਗੜ੍ਹਾਂ ਨੂੰ ਢਾਹ ਦੇਵੇਗਾ ਅਤੇ ਤੁਹਾਡੇ ਕਿਲ੍ਹਿਆਂ ਨੂੰ ਲੁੱਟ ਲਵੇਗਾ।”

12ਯਾਹਵੇਹ ਇਹ ਆਖਦਾ ਹੈ: “ਇੱਕ ਚਰਵਾਹਾ ਜੋ ਇੱਕ ਭੇਡ ਨੂੰ ਸ਼ੇਰ ਦੇ ਮੂੰਹ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਸਿਰਫ ਦੋ ਲੱਤਾਂ ਜਾਂ ਇੱਕ ਕੰਨ ਦਾ ਇੱਕ ਟੁਕੜਾ ਹੀ ਬਚਾ ਸਕਦਾ ਹੈ। ਇਸੇ ਤਰ੍ਹਾਂ ਹੀ ਸਾਮਰਿਯਾ ਵਿੱਚ ਰਹਿਣ ਵਾਲੇ ਇਸਰਾਏਲੀਆਂ ਬਚੇ ਜਾਣਗੇ ਜਿਵੇਂ ਮੰਜੇ ਦਾ ਸਰਾਨਾ ਅਤੇ ਬਿਸਤਰੇ ਤੋਂ ਕੱਪੜੇ ਦੇ ਟੁਕੜੇ ਬਚਾਇਆ ਜਾਂਦਾ ਹੈ।

13“ਇਹ ਸੁਣੋ ਅਤੇ ਯਾਕੋਬ ਦੇ ਘਾਰਣੇ ਦੇ ਵਿਰੁੱਧ ਗਵਾਹੀ ਦਿਓ,” ਯਾਹਵੇਹ, ਸਰਬਸ਼ਕਤੀਮਾਨ ਪ੍ਰਭੂ ਦਾ ਵਾਕ ਹੈ।

14“ਜਿਸ ਦਿਨ ਮੈਂ ਇਸਰਾਏਲ ਨੂੰ ਉਸਦੇ ਪਾਪਾਂ ਦੀ ਸਜ਼ਾ ਦਿਆਂਗਾ, ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਆਂਗਾ। ਜਗਵੇਦੀ ਦੇ ਸਿੰਗ ਕੱਟੇ ਜਾਣਗੇ ਅਤੇ ਜ਼ਮੀਨ ਉੱਤੇ ਡਿੱਗ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.