8ਜਦੋਂ ਸ਼ੇਰ ਗਰਜਦਾ ਹੈ, ਕੌਣ ਹੈ ਜੋ ਨਹੀਂ ਡਰਦਾ? ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ, ਸੋ ਕੌਣ ਹੈ ਜੋ ਅਗੰਮਵਾਕ ਨਾ ਕਰੇ?
9ਅਸ਼ਦੋਦ ਦੇ ਕਿਲ੍ਹਿਆਂ ਵਿੱਚ ਅਤੇ ਮਿਸਰ ਦੇ ਕਿਲ੍ਹਿਆਂ ਵਿੱਚ ਐਲਾਨ ਕਰੋ: ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋਵੋ; ਉਸਦੇ ਅੰਦਰ ਵੱਡੀ ਬੇਚੈਨੀ ਅਤੇ ਉਸਦੇ ਲੋਕਾਂ ਵਿੱਚ ਜ਼ੁਲਮ ਵੇਖੋ।
10“ਉਹ ਨਹੀਂ ਜਾਣਦੇ ਕਿ ਕਿਵੇਂ ਸਹੀ ਕੰਮ ਕਰਨਾ ਹੈ,” ਯਾਹਵੇਹ ਦਾ ਵਾਕ ਹੈ, “ਉਨ੍ਹਾਂ ਦੇ ਮਹਿਲਾਂ ਵਿੱਚ ਉਨ੍ਹਾਂ ਦੀ ਲੁੱਟ ਅਤੇ ਖੋਹੀ ਹੋਈ ਦੌਲਤ ਕਿਸ ਨੇ ਇਕੱਠੀ ਕੀਤੀ ਹੈ?”
11ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ: “ਇੱਕ ਦੁਸ਼ਮਣ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ, ਤੁਹਾਡੇ ਗੜ੍ਹਾਂ ਨੂੰ ਢਾਹ ਦੇਵੇਗਾ ਅਤੇ ਤੁਹਾਡੇ ਕਿਲ੍ਹਿਆਂ ਨੂੰ ਲੁੱਟ ਲਵੇਗਾ।”
12ਯਾਹਵੇਹ ਇਹ ਆਖਦਾ ਹੈ: “ਇੱਕ ਚਰਵਾਹਾ ਜੋ ਇੱਕ ਭੇਡ ਨੂੰ ਸ਼ੇਰ ਦੇ ਮੂੰਹ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਸਿਰਫ ਦੋ ਲੱਤਾਂ ਜਾਂ ਇੱਕ ਕੰਨ ਦਾ ਇੱਕ ਟੁਕੜਾ ਹੀ ਬਚਾ ਸਕਦਾ ਹੈ। ਇਸੇ ਤਰ੍ਹਾਂ ਹੀ ਸਾਮਰਿਯਾ ਵਿੱਚ ਰਹਿਣ ਵਾਲੇ ਇਸਰਾਏਲੀਆਂ ਬਚੇ ਜਾਣਗੇ ਜਿਵੇਂ ਮੰਜੇ ਦਾ ਸਰਾਨਾ ਅਤੇ ਬਿਸਤਰੇ ਤੋਂ ਕੱਪੜੇ ਦੇ ਟੁਕੜੇ ਬਚਾਇਆ ਜਾਂਦਾ ਹੈ।