ਆਮੋਸ 3

ਜਦੋਂ ਸ਼ੇਰ ਗਰਜਦਾ ਹੈ, ਕੌਣ ਹੈ ਜੋ ਨਹੀਂ ਡਰਦਾ? ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ, ਸੋ ਕੌਣ ਹੈ ਜੋ ਅਗੰਮਵਾਕ ਨਾ ਕਰੇ?

Amos 3:8 (UKJV) The lion has roared, who will not fear? the Lord GOD has spoken, who can but prophesy?

6ਜਦੋਂ ਨਗਰ ਵਿੱਚ ਤੁਰ੍ਹੀ ਵੱਜਦੀ ਹੈ, ਕੀ ਲੋਕ ਕੰਬਦੇ ਨਹੀਂ? ਜਦੋਂ ਕਿਸੇ ਸ਼ਹਿਰ ਵਿੱਚ ਬਿਪਤਾ ਆਉਂਦੀ ਹੈ, ਤਾਂ ਕੀ ਇਹ ਯਾਹਵੇਹ ਵੱਲੋਂ ਨਹੀਂ ਆਉਂਦੀ?

7ਸੱਚਮੁੱਚ ਸਰਬਸ਼ਕਤੀਮਾਨ ਯਾਹਵੇਹ ਆਪਣੇ ਸੇਵਕਾਂ ਨਬੀਆਂ ਨੂੰ ਆਪਣੀ ਯੋਜਨਾ ਨੂੰ ਪ੍ਰਗਟ ਕੀਤੇ ਬਿਨਾਂ ਕੁਝ ਨਹੀਂ ਕਰਦਾ।

8ਜਦੋਂ ਸ਼ੇਰ ਗਰਜਦਾ ਹੈ, ਕੌਣ ਹੈ ਜੋ ਨਹੀਂ ਡਰਦਾ? ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ, ਸੋ ਕੌਣ ਹੈ ਜੋ ਅਗੰਮਵਾਕ ਨਾ ਕਰੇ?

9ਅਸ਼ਦੋਦ ਦੇ ਕਿਲ੍ਹਿਆਂ ਵਿੱਚ ਅਤੇ ਮਿਸਰ ਦੇ ਕਿਲ੍ਹਿਆਂ ਵਿੱਚ ਐਲਾਨ ਕਰੋ: ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋਵੋ; ਉਸਦੇ ਅੰਦਰ ਵੱਡੀ ਬੇਚੈਨੀ ਅਤੇ ਉਸਦੇ ਲੋਕਾਂ ਵਿੱਚ ਜ਼ੁਲਮ ਵੇਖੋ।

10“ਉਹ ਨਹੀਂ ਜਾਣਦੇ ਕਿ ਕਿਵੇਂ ਸਹੀ ਕੰਮ ਕਰਨਾ ਹੈ,” ਯਾਹਵੇਹ ਦਾ ਵਾਕ ਹੈ, “ਉਨ੍ਹਾਂ ਦੇ ਮਹਿਲਾਂ ਵਿੱਚ ਉਨ੍ਹਾਂ ਦੀ ਲੁੱਟ ਅਤੇ ਖੋਹੀ ਹੋਈ ਦੌਲਤ ਕਿਸ ਨੇ ਇਕੱਠੀ ਕੀਤੀ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.