ਆਮੋਸ 3

ਅਸ਼ਦੋਦ ਦੇ ਕਿਲ੍ਹਿਆਂ ਵਿੱਚ ਅਤੇ ਮਿਸਰ ਦੇ ਕਿਲ੍ਹਿਆਂ ਵਿੱਚ ਐਲਾਨ ਕਰੋ: ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋਵੋ; ਉਸਦੇ ਅੰਦਰ ਵੱਡੀ ਬੇਚੈਨੀ ਅਤੇ ਉਸਦੇ ਲੋਕਾਂ ਵਿੱਚ ਜ਼ੁਲਮ ਵੇਖੋ।

Amos 3:9 (UKJV) Publish in the palaces at Ashdod, and in the palaces in the land of Egypt, and say, Assemble yourselves upon the mountains of Samaria, and behold the great tumults in the midst thereof, and the oppressed in the midst thereof.

7ਸੱਚਮੁੱਚ ਸਰਬਸ਼ਕਤੀਮਾਨ ਯਾਹਵੇਹ ਆਪਣੇ ਸੇਵਕਾਂ ਨਬੀਆਂ ਨੂੰ ਆਪਣੀ ਯੋਜਨਾ ਨੂੰ ਪ੍ਰਗਟ ਕੀਤੇ ਬਿਨਾਂ ਕੁਝ ਨਹੀਂ ਕਰਦਾ।

8ਜਦੋਂ ਸ਼ੇਰ ਗਰਜਦਾ ਹੈ, ਕੌਣ ਹੈ ਜੋ ਨਹੀਂ ਡਰਦਾ? ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ, ਸੋ ਕੌਣ ਹੈ ਜੋ ਅਗੰਮਵਾਕ ਨਾ ਕਰੇ?

9ਅਸ਼ਦੋਦ ਦੇ ਕਿਲ੍ਹਿਆਂ ਵਿੱਚ ਅਤੇ ਮਿਸਰ ਦੇ ਕਿਲ੍ਹਿਆਂ ਵਿੱਚ ਐਲਾਨ ਕਰੋ: ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋਵੋ; ਉਸਦੇ ਅੰਦਰ ਵੱਡੀ ਬੇਚੈਨੀ ਅਤੇ ਉਸਦੇ ਲੋਕਾਂ ਵਿੱਚ ਜ਼ੁਲਮ ਵੇਖੋ।

10“ਉਹ ਨਹੀਂ ਜਾਣਦੇ ਕਿ ਕਿਵੇਂ ਸਹੀ ਕੰਮ ਕਰਨਾ ਹੈ,” ਯਾਹਵੇਹ ਦਾ ਵਾਕ ਹੈ, “ਉਨ੍ਹਾਂ ਦੇ ਮਹਿਲਾਂ ਵਿੱਚ ਉਨ੍ਹਾਂ ਦੀ ਲੁੱਟ ਅਤੇ ਖੋਹੀ ਹੋਈ ਦੌਲਤ ਕਿਸ ਨੇ ਇਕੱਠੀ ਕੀਤੀ ਹੈ?”

11ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ: “ਇੱਕ ਦੁਸ਼ਮਣ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ, ਤੁਹਾਡੇ ਗੜ੍ਹਾਂ ਨੂੰ ਢਾਹ ਦੇਵੇਗਾ ਅਤੇ ਤੁਹਾਡੇ ਕਿਲ੍ਹਿਆਂ ਨੂੰ ਲੁੱਟ ਲਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.