ਆਮੋਸ 3

ਜਦੋਂ ਨਗਰ ਵਿੱਚ ਤੁਰ੍ਹੀ ਵੱਜਦੀ ਹੈ, ਕੀ ਲੋਕ ਕੰਬਦੇ ਨਹੀਂ? ਜਦੋਂ ਕਿਸੇ ਸ਼ਹਿਰ ਵਿੱਚ ਬਿਪਤਾ ਆਉਂਦੀ ਹੈ, ਤਾਂ ਕੀ ਇਹ ਯਾਹਵੇਹ ਵੱਲੋਂ ਨਹੀਂ ਆਉਂਦੀ?

Amos 3:6 (UKJV) Shall a trumpet be blown in the city, and the people not be afraid? shall there be evil in a city, and the LORD has not done it?

4ਕੀ ਸ਼ੇਰ ਝਾੜੀਆਂ ਵਿੱਚ ਗਰਜਦਾ ਹੈ ਜਦੋਂ ਉਸਦਾ ਕੋਈ ਸ਼ਿਕਾਰ ਨਹੀਂ ਹੁੰਦਾ? ਕੀ ਇਹ ਆਪਣੇ ਡੇਰੇ ਵਿੱਚ ਗੂੰਜਦਾ ਹੈ ਜਦੋਂ ਇਸ ਨੇ ਕੁਝ ਫੜਿਆ ਹੀ ਨਹੀਂ ਹੁੰਦਾ?

5ਕੀ ਕੋਈ ਪੰਛੀ ਜ਼ਮੀਨ ਉੱਤੇ ਜਾਲ ਵਿੱਚ ਝੁਕਦਾ ਹੈ, ਜਦੋਂ ਕੋਈ ਦਾਣਾ ਨਹੀਂ ਹੁੰਦਾ? ਕੀ ਕੋਈ ਜਾਲ ਜ਼ਮੀਨ ਤੋਂ ਉੱਗਦਾ ਹੈ, ਜੇ ਉਸ ਨੇ ਕੁਝ ਨਾ ਫੜਿਆ ਹੋਵੇ?

6ਜਦੋਂ ਨਗਰ ਵਿੱਚ ਤੁਰ੍ਹੀ ਵੱਜਦੀ ਹੈ, ਕੀ ਲੋਕ ਕੰਬਦੇ ਨਹੀਂ? ਜਦੋਂ ਕਿਸੇ ਸ਼ਹਿਰ ਵਿੱਚ ਬਿਪਤਾ ਆਉਂਦੀ ਹੈ, ਤਾਂ ਕੀ ਇਹ ਯਾਹਵੇਹ ਵੱਲੋਂ ਨਹੀਂ ਆਉਂਦੀ?

7ਸੱਚਮੁੱਚ ਸਰਬਸ਼ਕਤੀਮਾਨ ਯਾਹਵੇਹ ਆਪਣੇ ਸੇਵਕਾਂ ਨਬੀਆਂ ਨੂੰ ਆਪਣੀ ਯੋਜਨਾ ਨੂੰ ਪ੍ਰਗਟ ਕੀਤੇ ਬਿਨਾਂ ਕੁਝ ਨਹੀਂ ਕਰਦਾ।

8ਜਦੋਂ ਸ਼ੇਰ ਗਰਜਦਾ ਹੈ, ਕੌਣ ਹੈ ਜੋ ਨਹੀਂ ਡਰਦਾ? ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ, ਸੋ ਕੌਣ ਹੈ ਜੋ ਅਗੰਮਵਾਕ ਨਾ ਕਰੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.