17ਸਾਰੇ ਅੰਗੂਰੀ ਬਾਗ਼ਾਂ ਵਿੱਚ ਰੌਲਾ ਪਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,” ਇਹ ਯਾਹਵੇਹ ਦਾ ਬਚਨ ਹੈ।
18ਹਾਏ ਤੁਹਾਡੇ ਉੱਤੇ ਜਿਹੜੇ ਯਾਹਵੇਹ ਦੇ ਦਿਨ ਦੀ ਉਡੀਕ ਕਰਦੇ ਹੋ! ਤੁਸੀਂ ਯਾਹਵੇਹ ਦੇ ਦਿਨ ਦੀ ਉਡੀਕ ਕਿਉਂ ਕਰਦੇ ਹੋ? ਉਹ ਦਿਨ ਹਨੇਰਾ ਹੋਵੇਗਾ, ਚਾਨਣ ਨਹੀਂ।
19ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਵਿਅਕਤੀ ਆਪਣੀ ਜਾਨ ਬਚਾਉਣ ਲਈ ਸ਼ੇਰ ਤੋਂ ਭੱਜਦਾ ਹੈ ਅਤੇ ਭੱਜਦੇ ਹੋਏ ਰਿੱਛ ਦਾ ਸਾਹਮਣੇ ਆ ਜਾਵੇ, ਜਾਂ ਉਹ ਆਪਣੇ ਘਰ ਵਿੱਚ ਵੜਿਆ, ਅਤੇ ਆਪਣਾ ਹੱਥ ਕੰਧ ਉੱਤੇ ਰੱਖ ਲਵੇ। ਅਤੇ ਸੱਪ ਉਸ ਡੱਸ ਲਵੇ।
20ਕੀ ਯਾਹਵੇਹ ਦਾ ਦਿਨ ਹਨੇਰਾ ਨਹੀਂ ਹੋਵੇਗਾ, ਨਾ ਕਿ ਚਾਨਣ ਅਤੇ ਘੁੱਪ ਹਨ੍ਹੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ?
21“ਮੈਨੂੰ ਤੁਹਾਡੇ ਧਾਰਮਿਕ ਤਿਉਹਾਰ ਤੋਂ ਨਫ਼ਰਤ ਹੈ, ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ।