ਆਮੋਸ 5

ਹਾਏ ਤੁਹਾਡੇ ਉੱਤੇ ਜਿਹੜੇ ਯਾਹਵੇਹ ਦੇ ਦਿਨ ਦੀ ਉਡੀਕ ਕਰਦੇ ਹੋ! ਤੁਸੀਂ ਯਾਹਵੇਹ ਦੇ ਦਿਨ ਦੀ ਉਡੀਕ ਕਿਉਂ ਕਰਦੇ ਹੋ? ਉਹ ਦਿਨ ਹਨੇਰਾ ਹੋਵੇਗਾ, ਚਾਨਣ ਨਹੀਂ।

Amos 5:18 (UKJV) Woe unto you that desire the day of the LORD! to what end is it for you? the day of the LORD is darkness, and not light.

16ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਪ੍ਰਭੂ ਆਖਦਾ ਹੈ, “ਸਾਰੀਆਂ ਗਲੀਆਂ ਵਿੱਚ ਰੋਣਾ, ਅਤੇ ਹਰ ਚੌਂਕ ਵਿੱਚ ਦੁੱਖ ਦੀ ਚੀਕਣਾ ਹੋਵੇਗਾ। ਕਿਸਾਨਾਂ ਨੂੰ ਰੋਣ ਲਈ ਅਤੇ ਸੋਗ ਕਰਨ ਵਾਲਿਆਂ ਨੂੰ ਸੋਗ ਲਈ ਬੁਲਾਇਆ ਜਾਵੇਗਾ।

17ਸਾਰੇ ਅੰਗੂਰੀ ਬਾਗ਼ਾਂ ਵਿੱਚ ਰੌਲਾ ਪਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,” ਇਹ ਯਾਹਵੇਹ ਦਾ ਬਚਨ ਹੈ।

18ਹਾਏ ਤੁਹਾਡੇ ਉੱਤੇ ਜਿਹੜੇ ਯਾਹਵੇਹ ਦੇ ਦਿਨ ਦੀ ਉਡੀਕ ਕਰਦੇ ਹੋ! ਤੁਸੀਂ ਯਾਹਵੇਹ ਦੇ ਦਿਨ ਦੀ ਉਡੀਕ ਕਿਉਂ ਕਰਦੇ ਹੋ? ਉਹ ਦਿਨ ਹਨੇਰਾ ਹੋਵੇਗਾ, ਚਾਨਣ ਨਹੀਂ।

19ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਵਿਅਕਤੀ ਆਪਣੀ ਜਾਨ ਬਚਾਉਣ ਲਈ ਸ਼ੇਰ ਤੋਂ ਭੱਜਦਾ ਹੈ ਅਤੇ ਭੱਜਦੇ ਹੋਏ ਰਿੱਛ ਦਾ ਸਾਹਮਣੇ ਆ ਜਾਵੇ, ਜਾਂ ਉਹ ਆਪਣੇ ਘਰ ਵਿੱਚ ਵੜਿਆ, ਅਤੇ ਆਪਣਾ ਹੱਥ ਕੰਧ ਉੱਤੇ ਰੱਖ ਲਵੇ। ਅਤੇ ਸੱਪ ਉਸ ਡੱਸ ਲਵੇ।

20ਕੀ ਯਾਹਵੇਹ ਦਾ ਦਿਨ ਹਨੇਰਾ ਨਹੀਂ ਹੋਵੇਗਾ, ਨਾ ਕਿ ਚਾਨਣ ਅਤੇ ਘੁੱਪ ਹਨ੍ਹੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.