14ਭਲਿਆਈ ਦੀ ਭਾਲ ਕਰੋ, ਬੁਰਿਆਈ ਦੀ ਨਹੀਂ, ਤਾਂ ਜੋ ਤੁਸੀਂ ਜੀਉਂਦੇ ਰਹੋ। ਤਦ ਯਾਹਵੇਹ ਸਰਵਸ਼ਕਤੀਮਾਨ ਤੁਹਾਡੇ ਨਾਲ ਹੋਵੇਗਾ, ਜਿਵੇਂ ਤੁਸੀਂ ਦਾਅਵਾ ਕਰਦੇ ਹੋ ਕਿ ਉਹ ਤੁਹਾਡੇ ਨਾਲ ਹੈ।
15ਬੁਰਿਆਈ ਨਾਲ ਨਫ਼ਰਤ ਕਰੋ, ਭਲਿਆਈ ਨੂੰ ਪਿਆਰ ਕਰੋ। ਅਦਾਲਤਾਂ ਵਿੱਚ ਨਿਆਂ ਕਾਇਮ ਰੱਖੋ। ਸ਼ਾਇਦ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਯੋਸੇਫ਼ ਦੇ ਬਚੇ ਹੋਇਆ ਤੇ ਰਹਿਮ ਕਰੇ।
16ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਪ੍ਰਭੂ ਆਖਦਾ ਹੈ, “ਸਾਰੀਆਂ ਗਲੀਆਂ ਵਿੱਚ ਰੋਣਾ, ਅਤੇ ਹਰ ਚੌਂਕ ਵਿੱਚ ਦੁੱਖ ਦੀ ਚੀਕਣਾ ਹੋਵੇਗਾ। ਕਿਸਾਨਾਂ ਨੂੰ ਰੋਣ ਲਈ ਅਤੇ ਸੋਗ ਕਰਨ ਵਾਲਿਆਂ ਨੂੰ ਸੋਗ ਲਈ ਬੁਲਾਇਆ ਜਾਵੇਗਾ।
17ਸਾਰੇ ਅੰਗੂਰੀ ਬਾਗ਼ਾਂ ਵਿੱਚ ਰੌਲਾ ਪਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,” ਇਹ ਯਾਹਵੇਹ ਦਾ ਬਚਨ ਹੈ।
18ਹਾਏ ਤੁਹਾਡੇ ਉੱਤੇ ਜਿਹੜੇ ਯਾਹਵੇਹ ਦੇ ਦਿਨ ਦੀ ਉਡੀਕ ਕਰਦੇ ਹੋ! ਤੁਸੀਂ ਯਾਹਵੇਹ ਦੇ ਦਿਨ ਦੀ ਉਡੀਕ ਕਿਉਂ ਕਰਦੇ ਹੋ? ਉਹ ਦਿਨ ਹਨੇਰਾ ਹੋਵੇਗਾ, ਚਾਨਣ ਨਹੀਂ।