20ਕੀ ਯਾਹਵੇਹ ਦਾ ਦਿਨ ਹਨੇਰਾ ਨਹੀਂ ਹੋਵੇਗਾ, ਨਾ ਕਿ ਚਾਨਣ ਅਤੇ ਘੁੱਪ ਹਨ੍ਹੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ?
21“ਮੈਨੂੰ ਤੁਹਾਡੇ ਧਾਰਮਿਕ ਤਿਉਹਾਰ ਤੋਂ ਨਫ਼ਰਤ ਹੈ, ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ।
22ਭਾਵੇਂ ਤੁਸੀਂ ਮੇਰੇ ਲਈ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਲਿਆਉਂਦੇ ਹੋ, ਮੈਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਾਂਗਾ। ਭਾਵੇਂ ਤੁਸੀਂ ਸੁੱਖ-ਸਾਂਦ ਦੀਆਂ ਭੇਟਾਂ ਲਿਆਉਂਦੇ ਹੋ, ਮੈਂ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕਰਾਂਗਾ।
23ਆਪਣੇ ਗੀਤਾਂ ਦਾ ਰੌਲ਼ਾ ਮੇਰੇ ਤੋਂ ਦੂਰ ਕਰੋ, ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ।
24ਪਰ ਇਨਸਾਫ਼ ਦਰਿਆ ਵਾਂਗੂੰ ਵਗਦਾ ਰਹੇ। ਅਤੇ ਧਾਰਮਿਕਤਾ ਕਦੇ ਨਾ ਰੁਕਣ ਵਾਲੀ ਧਾਰਾ ਵਾਂਗੂੰ ਵਗਦੀ ਰਹੇ!