23ਆਪਣੇ ਗੀਤਾਂ ਦਾ ਰੌਲ਼ਾ ਮੇਰੇ ਤੋਂ ਦੂਰ ਕਰੋ, ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ।
24ਪਰ ਇਨਸਾਫ਼ ਦਰਿਆ ਵਾਂਗੂੰ ਵਗਦਾ ਰਹੇ। ਅਤੇ ਧਾਰਮਿਕਤਾ ਕਦੇ ਨਾ ਰੁਕਣ ਵਾਲੀ ਧਾਰਾ ਵਾਂਗੂੰ ਵਗਦੀ ਰਹੇ!
25“ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲਾਂ ਤੱਕ ਭੇਟਾਂ ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ?
26ਤੁਸੀਂ ਆਪਣੇ ਰਾਜੇ ਦਾ ਅਸਥਾਨ, ਆਪਣੀਆਂ ਮੂਰਤੀਆਂ ਦੀ ਚੌਂਕੀ, ਆਪਣੇ ਦੇਵਤੇ ਦਾ ਤਾਰਾ, ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ ਹੈ, ਉੱਚਾ ਕੀਤਾ ਹੈ।
27ਇਸ ਲਈ ਮੈਂ ਤੁਹਾਨੂੰ ਕੱਢ ਕੇ ਦੰਮਿਸ਼ਕ ਤੋਂ ਪਰੇ ਲੈ ਜਾ ਕੇ ਵਸਾਵਾਂਗਾ,” ਯਾਹਵੇਹ ਆਖਦਾ ਹੈ, ਜਿਸ ਦਾ ਨਾਮ ਸਰਬਸ਼ਕਤੀਮਾਨ ਪਰਮੇਸ਼ਵਰ ਹੈ।