8ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ, ਇਹ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਦਾ ਵਾਕ ਹੈ: “ਮੈਂ ਯਾਕੋਬ ਦੇ ਹੰਕਾਰ ਨੂੰ ਨਫ਼ਰਤ ਕਰਦਾ ਹਾਂ ਅਤੇ ਉਸ ਦੇ ਕਿਲ੍ਹਿਆਂ ਨੂੰ ਨਫ਼ਰਤ ਕਰਦਾ ਹੈ। ਮੈਂ ਸ਼ਹਿਰ ਅਤੇ ਉਸ ਵਿੱਚ ਸਭ ਕੁਝ ਦੇ ਹਵਾਲੇ ਕਰ ਦਿਆਂਗਾ।”
9ਜੇਕਰ ਇੱਕ ਘਰ ਵਿੱਚ ਦਸ ਲੋਕ ਰਹਿ ਜਾਣ ਤਾਂ ਉਹ ਵੀ ਮਰ ਜਾਣਗੇ।
10ਅਤੇ ਜੇ ਕੋਈ ਰਿਸ਼ਤੇਦਾਰ ਜੋ ਘਰੋਂ ਲਾਸ਼ਾਂ ਨੂੰ ਸਾੜਨ ਲਈ ਬਾਹਰ ਲਿਜਾਣ ਲਈ ਆਉਂਦਾ ਹੈ, ਕਿਸੇ ਨੂੰ ਜੋ ਸ਼ਾਇਦ ਉੱਥੇ ਲੁਕਿਆ ਹੋਵੇ, ਪੁੱਛਦਾ ਹੈ, “ਕੀ ਤੇਰੇ ਨਾਲ ਕੋਈ ਹੋਰ ਹੈ?” ਅਤੇ ਉਹ ਕਹਿੰਦਾ ਹੈ, “ਨਹੀਂ,” ਫਿਰ ਉਹ ਆਖੇਗਾ, “ਚੁੱਪ! ਸਾਨੂੰ ਯਾਹਵੇਹ ਦਾ ਨਾਮ ਨਹੀਂ ਲੈਣਾ ਚਾਹੀਦਾ।”
11ਕਿਉਂਕਿ ਯਾਹਵੇਹ ਨੇ ਹੁਕਮ ਦਿੱਤਾ ਹੈ, ਅਤੇ ਉਹ ਵੱਡੇ ਘਰ ਨੂੰ ਤੋੜ ਦੇਵੇਗਾ ਅਤੇ ਛੋਟੇ ਘਰ ਨੂੰ ਟੁਕੜੇ-ਟੁਕੜੇ ਕਰ ਦੇਵੇਗਾ।
12ਕੀ ਘੋੜੇ ਪਥਰੀਲੇ ਚਟਾਨਾਂ ਉੱਤੇ ਦੌੜਦੇ ਹਨ? ਕੀ ਕੋਈ ਬਲਦਾਂ ਨਾਲ ਸਮੁੰਦਰ ਵਾਹੁੰਦਾ ਹੈ? ਪਰ ਤੁਸੀਂ ਇਨਸਾਫ਼ ਨੂੰ ਜ਼ਹਿਰ ਅਤੇ ਧਰਮ ਦੇ ਫਲ ਨੂੰ ਕੁੜੱਤਣ ਵਿੱਚ ਬਦਲ ਦਿੱਤਾ ਹੈ।