ਆਮੋਸ 6

ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ, ਇਹ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਦਾ ਵਾਕ ਹੈ: “ਮੈਂ ਯਾਕੋਬ ਦੇ ਹੰਕਾਰ ਨੂੰ ਨਫ਼ਰਤ ਕਰਦਾ ਹਾਂ ਅਤੇ ਉਸ ਦੇ ਕਿਲ੍ਹਿਆਂ ਨੂੰ ਨਫ਼ਰਤ ਕਰਦਾ ਹੈ। ਮੈਂ ਸ਼ਹਿਰ ਅਤੇ ਉਸ ਵਿੱਚ ਸਭ ਕੁਝ ਦੇ ਹਵਾਲੇ ਕਰ ਦਿਆਂਗਾ।”

Amos 6:8 (UKJV) The Lord GOD has sworn by himself, says the LORD the God of hosts, I detest the excellency of Jacob, and hate his palaces: therefore will I deliver up the city with all that is therein.

6ਤੁਸੀਂ ਕਟੋਰੇ ਭਰ ਕੇ ਦਾਖ਼ਰਸ ਪੀਂਦੇ ਹੋ, ਅਤੇ ਉੱਤਮ ਤੇਲ ਵਰਤਦੇ ਹੋ, ਪਰ ਤੁਸੀਂ ਯੋਸੇਫ਼ ਦੀ ਬਰਬਾਦੀ ਦਾ ਸੋਗ ਨਹੀਂ ਕਰਦੇ।

7ਇਸ ਲਈ ਤੁਸੀਂ ਗ਼ੁਲਾਮੀ ਵਿੱਚ ਜਾਣ ਵਾਲੇ ਪਹਿਲੇ ਲੋਕਾਂ ਵਿੱਚੋਂ ਹੋਵੋਗੇ। ਤੁਹਾਡੀ ਦਾਅਵਤ ਅਤੇ ਆਰਾਮ ਖਤਮ ਹੋ ਜਾਣਗੇ।

8ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ, ਇਹ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਦਾ ਵਾਕ ਹੈ: “ਮੈਂ ਯਾਕੋਬ ਦੇ ਹੰਕਾਰ ਨੂੰ ਨਫ਼ਰਤ ਕਰਦਾ ਹਾਂ ਅਤੇ ਉਸ ਦੇ ਕਿਲ੍ਹਿਆਂ ਨੂੰ ਨਫ਼ਰਤ ਕਰਦਾ ਹੈ। ਮੈਂ ਸ਼ਹਿਰ ਅਤੇ ਉਸ ਵਿੱਚ ਸਭ ਕੁਝ ਦੇ ਹਵਾਲੇ ਕਰ ਦਿਆਂਗਾ।”

9ਜੇਕਰ ਇੱਕ ਘਰ ਵਿੱਚ ਦਸ ਲੋਕ ਰਹਿ ਜਾਣ ਤਾਂ ਉਹ ਵੀ ਮਰ ਜਾਣਗੇ।

10ਅਤੇ ਜੇ ਕੋਈ ਰਿਸ਼ਤੇਦਾਰ ਜੋ ਘਰੋਂ ਲਾਸ਼ਾਂ ਨੂੰ ਸਾੜਨ ਲਈ ਬਾਹਰ ਲਿਜਾਣ ਲਈ ਆਉਂਦਾ ਹੈ, ਕਿਸੇ ਨੂੰ ਜੋ ਸ਼ਾਇਦ ਉੱਥੇ ਲੁਕਿਆ ਹੋਵੇ, ਪੁੱਛਦਾ ਹੈ, “ਕੀ ਤੇਰੇ ਨਾਲ ਕੋਈ ਹੋਰ ਹੈ?” ਅਤੇ ਉਹ ਕਹਿੰਦਾ ਹੈ, “ਨਹੀਂ,” ਫਿਰ ਉਹ ਆਖੇਗਾ, “ਚੁੱਪ! ਸਾਨੂੰ ਯਾਹਵੇਹ ਦਾ ਨਾਮ ਨਹੀਂ ਲੈਣਾ ਚਾਹੀਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.