5ਤੁਸੀਂ ਦਾਵੀਦ ਵਾਂਗ ਆਪਣੀਆਂ ਰਬਾਬੀਆਂ ਵਜਾਉਂਦੇ ਹੋ ਅਤੇ ਸੰਗੀਤ ਦੇ ਸਾਜ਼ ਵਜਾਉਂਦੇ ਹੋ।
6ਤੁਸੀਂ ਕਟੋਰੇ ਭਰ ਕੇ ਦਾਖ਼ਰਸ ਪੀਂਦੇ ਹੋ, ਅਤੇ ਉੱਤਮ ਤੇਲ ਵਰਤਦੇ ਹੋ, ਪਰ ਤੁਸੀਂ ਯੋਸੇਫ਼ ਦੀ ਬਰਬਾਦੀ ਦਾ ਸੋਗ ਨਹੀਂ ਕਰਦੇ।
7ਇਸ ਲਈ ਤੁਸੀਂ ਗ਼ੁਲਾਮੀ ਵਿੱਚ ਜਾਣ ਵਾਲੇ ਪਹਿਲੇ ਲੋਕਾਂ ਵਿੱਚੋਂ ਹੋਵੋਗੇ। ਤੁਹਾਡੀ ਦਾਅਵਤ ਅਤੇ ਆਰਾਮ ਖਤਮ ਹੋ ਜਾਣਗੇ।
8ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ, ਇਹ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਦਾ ਵਾਕ ਹੈ: “ਮੈਂ ਯਾਕੋਬ ਦੇ ਹੰਕਾਰ ਨੂੰ ਨਫ਼ਰਤ ਕਰਦਾ ਹਾਂ ਅਤੇ ਉਸ ਦੇ ਕਿਲ੍ਹਿਆਂ ਨੂੰ ਨਫ਼ਰਤ ਕਰਦਾ ਹੈ। ਮੈਂ ਸ਼ਹਿਰ ਅਤੇ ਉਸ ਵਿੱਚ ਸਭ ਕੁਝ ਦੇ ਹਵਾਲੇ ਕਰ ਦਿਆਂਗਾ।”
9ਜੇਕਰ ਇੱਕ ਘਰ ਵਿੱਚ ਦਸ ਲੋਕ ਰਹਿ ਜਾਣ ਤਾਂ ਉਹ ਵੀ ਮਰ ਜਾਣਗੇ।