ਆਮੋਸ 6

ਤੁਸੀਂ ਜੋ ਲੋ-ਦੇਬਰ ਨੂੰ ਵੱਸ ਵਿੱਚ ਕਰ ਕੇ ਅਨੰਦ ਹੁੰਦੇ ਹੋ, ਅਤੇ ਕਹਿੰਦੇ ਹੋ, “ਕੀ ਅਸੀਂ ਕਰਨਾਇਮ ਨੂੰ ਆਪਣੀ ਤਾਕਤ ਨਾਲ ਨਹੀਂ ਲਿਆ ਸੀ?”

Amos 6:13 (UKJV) All of you which rejoice in a thing of nothing, which say, Have we not taken to us horns by our own strength?

11ਕਿਉਂਕਿ ਯਾਹਵੇਹ ਨੇ ਹੁਕਮ ਦਿੱਤਾ ਹੈ, ਅਤੇ ਉਹ ਵੱਡੇ ਘਰ ਨੂੰ ਤੋੜ ਦੇਵੇਗਾ ਅਤੇ ਛੋਟੇ ਘਰ ਨੂੰ ਟੁਕੜੇ-ਟੁਕੜੇ ਕਰ ਦੇਵੇਗਾ।

12ਕੀ ਘੋੜੇ ਪਥਰੀਲੇ ਚਟਾਨਾਂ ਉੱਤੇ ਦੌੜਦੇ ਹਨ? ਕੀ ਕੋਈ ਬਲਦਾਂ ਨਾਲ ਸਮੁੰਦਰ ਵਾਹੁੰਦਾ ਹੈ? ਪਰ ਤੁਸੀਂ ਇਨਸਾਫ਼ ਨੂੰ ਜ਼ਹਿਰ ਅਤੇ ਧਰਮ ਦੇ ਫਲ ਨੂੰ ਕੁੜੱਤਣ ਵਿੱਚ ਬਦਲ ਦਿੱਤਾ ਹੈ।

13ਤੁਸੀਂ ਜੋ ਲੋ-ਦੇਬਰ ਨੂੰ ਵੱਸ ਵਿੱਚ ਕਰ ਕੇ ਅਨੰਦ ਹੁੰਦੇ ਹੋ, ਅਤੇ ਕਹਿੰਦੇ ਹੋ, “ਕੀ ਅਸੀਂ ਕਰਨਾਇਮ ਨੂੰ ਆਪਣੀ ਤਾਕਤ ਨਾਲ ਨਹੀਂ ਲਿਆ ਸੀ?”

14ਕਿਉਂਕਿ ਯਾਹਵੇਹ ਸਰਬਸ਼ਕਤੀਮਾਨ ਦਾ ਵਾਕ ਹੈ, “ਹੇ ਇਸਰਾਏਲ, ਮੈਂ ਇੱਕ ਕੌਮ ਨੂੰ ਤੇਰੇ ਵਿਰੁੱਧ ਭੜਕਾਵਾਂਗਾ, ਜਿਹੜੀ ਹਮਾਥ ਦੇ ਪ੍ਰਵੇਸ਼ ਤੋਂ ਲੈ ਕੇ ਅਰਾਬਾਹ ਦੀ ਵਾਦੀ ਤੱਕ ਤੁਹਾਨੂੰ ਸਤਾਏਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.