6ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ। ਸਰਬਸ਼ਕਤੀਮਾਨ ਯਾਹਵੇਹ ਨੇ ਕਿਹਾ, “ਇਹ ਵੀ ਨਹੀਂ ਹੋਵੇਗਾ।”
7ਇਹ ਉਹ ਹੈ ਜੋ ਉਸਨੇ ਮੈਨੂੰ ਵਿਖਾਇਆ: ਪ੍ਰਭੂ ਸਾਹਲ ਨਾਲ ਬਣੀ ਹੋਈ ਇੱਕ ਕੰਧ ਉੱਤੇ ਖੜ੍ਹਾ ਸੀ ਅਤੇ ਉਸ ਦੇ ਹੱਥ ਵਿੱਚ ਸਾਹਲ ਸੀ।
8ਅਤੇ ਯਾਹਵੇਹ ਨੇ ਮੈਨੂੰ ਪੁੱਛਿਆ, “ਆਮੋਸ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਇੱਕ ਸਾਹਲ ਦੇਖਦਾ ਹਾਂ।” ਫਿਰ ਯਾਹਵੇਹ ਨੇ ਆਖਿਆ, “ਵੇਖ, ਮੈਂ ਆਪਣੀ ਪਰਜਾ ਇਸਰਾਏਲ ਦੇ ਵਿਚਕਾਰ ਸਾਹਲ ਲਾਵਾਂਗਾ, ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ।
9“ਇਸਹਾਕ ਦੀਆਂ ਉੱਚੀਆਂ ਥਾਵਾਂ ਤਬਾਹ ਹੋ ਜਾਣਗੀਆਂ, ਅਤੇ ਇਸਰਾਏਲ ਦੇ ਪਵਿੱਤਰ ਅਸਥਾਨ ਤਬਾਹ ਹੋ ਜਾਣਗੇ। ਅਤੇ ਮੈਂ ਆਪਣੀ ਤਲਵਾਰ ਲੈ ਕੇ ਯਾਰਾਬੁਆਮ ਦੇ ਘਰਾਣੇ ਉੱਤੇ ਹਮਲਾ ਕਰਾਂਗਾ।”
10ਤਦ ਬੈਤਏਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਾਰਾਬੁਆਮ ਨੂੰ ਸੁਨੇਹਾ ਭੇਜਿਆ, “ਆਮੋਸ ਇਸਰਾਏਲ ਦੇ ਦਿਲ ਵਿੱਚ ਤੁਹਾਡੇ ਵਿਰੁੱਧ ਇੱਕ ਸਾਜ਼ਿਸ਼ ਰਚ ਰਿਹਾ ਹੈ। ਧਰਤੀ ਉਸਦੇ ਸਾਰੇ ਸ਼ਬਦਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ।