ਆਮੋਸ 7

ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ। ਸਰਬਸ਼ਕਤੀਮਾਨ ਯਾਹਵੇਹ ਨੇ ਕਿਹਾ, “ਇਹ ਵੀ ਨਹੀਂ ਹੋਵੇਗਾ।”

Amos 7:6 (UKJV) The LORD repented for this: This also shall not be, says the Lord GOD.

4ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਸਰਬਸ਼ਕਤੀਮਾਨ ਯਾਹਵੇਹ ਅੱਗ ਦੁਆਰਾ ਨਿਆਂ ਲਈ ਬੁਲਾ ਰਿਹਾ ਸੀ; ਇਸ ਨੇ ਵੱਡੀ ਡੂੰਘਾਈ ਨੂੰ ਸੁੱਕਾ ਦਿੱਤਾ ਅਤੇ ਧਰਤੀ ਨੂੰ ਭਸਮ ਕਰ ਦਿੱਤਾ।

5ਤਦ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮੈਂ ਬੇਨਤੀ ਕਰਦਾ ਹਾਂ, ਰੁਕ ਜਾ! ਯਾਕੋਬ ਕਿਵੇਂ ਸਥਿਰ ਰਹਿ ਸਕਦਾ ਹੈ? ਉਹ ਬਹੁਤ ਛੋਟਾ ਹੈ!”

6ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ। ਸਰਬਸ਼ਕਤੀਮਾਨ ਯਾਹਵੇਹ ਨੇ ਕਿਹਾ, “ਇਹ ਵੀ ਨਹੀਂ ਹੋਵੇਗਾ।”

7ਇਹ ਉਹ ਹੈ ਜੋ ਉਸਨੇ ਮੈਨੂੰ ਵਿਖਾਇਆ: ਪ੍ਰਭੂ ਸਾਹਲ ਨਾਲ ਬਣੀ ਹੋਈ ਇੱਕ ਕੰਧ ਉੱਤੇ ਖੜ੍ਹਾ ਸੀ ਅਤੇ ਉਸ ਦੇ ਹੱਥ ਵਿੱਚ ਸਾਹਲ ਸੀ।

8ਅਤੇ ਯਾਹਵੇਹ ਨੇ ਮੈਨੂੰ ਪੁੱਛਿਆ, “ਆਮੋਸ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਇੱਕ ਸਾਹਲ ਦੇਖਦਾ ਹਾਂ।” ਫਿਰ ਯਾਹਵੇਹ ਨੇ ਆਖਿਆ, “ਵੇਖ, ਮੈਂ ਆਪਣੀ ਪਰਜਾ ਇਸਰਾਏਲ ਦੇ ਵਿਚਕਾਰ ਸਾਹਲ ਲਾਵਾਂਗਾ, ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.