9ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, “ਉਸ ਦਿਨ, ਮੈਂ ਸੂਰਜ ਨੂੰ ਦੁਪਹਿਰ ਵੇਲੇ ਡੁੱਬਣ ਦੇਵਾਂਗਾ, ਅਤੇ ਦਿਨ ਦੇ ਚਾਨਣ ਵਿੱਚ ਧਰਤੀ ਤੇ ਹਨੇਰਾ ਕਰ ਦਿਆਂਗਾ।
10ਮੈਂ ਤੁਹਾਡੇ ਧਾਰਮਿਕ ਤਿਉਹਾਰਾਂ ਨੂੰ ਸੋਗ ਵਿੱਚ, ਅਤੇ ਤੁਹਾਡੇ ਸਾਰੇ ਗਾਉਣ ਨੂੰ ਰੋਣ ਵਿੱਚ ਬਦਲ ਦਿਆਂਗਾ। ਮੈਂ ਤੁਹਾਨੂੰ ਸਾਰਿਆਂ ਉੱਤੇ ਤੱਪੜ ਪਾਵਾਂਗਾ ਅਤੇ ਤੁਹਾਡੇ ਸਿਰਾਂ ਨੂੰ ਗੰਜਾ ਕਰ ਦੇਵਾਂਗਾ। ਮੈਂ ਉਸ ਸਮੇਂ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਰਗਾ ਬਣਾ ਦਿਆਂਗਾ, ਅਤੇ ਉਸ ਦੇ ਅੰਤ ਨੂੰ ਇੱਕ ਕੌੜੇ ਦਿਨ ਵਾਂਗੂੰ ਕਰਾਂਗਾ।”
11ਪ੍ਰਭੂ ਯਾਹਵੇਹ ਦਾ ਵਾਕ ਹੈ, “ਉਹ ਦਿਨ ਆ ਰਹੇ ਹਨ,” “ਜਦੋਂ ਮੈਂ ਦੇਸ਼ ਵਿੱਚ ਕਾਲ ਭੇਜਾਂਗਾ ਭੋਜਨ ਦਾ ਕਾਲ ਜਾਂ ਪਾਣੀ ਦੀ ਪਿਆਸ ਦਾ ਨਹੀਂ, ਪਰ ਯਾਹਵੇਹ ਦੇ ਬਚਨ ਸੁਣਨ ਦਾ ਕਾਲ ਹੋਵੇਗਾ।
12ਲੋਕ ਸਮੁੰਦਰ ਤੋਂ ਸਮੁੰਦਰ ਤੀਕ ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ, ਯਾਹਵੇਹ ਦੇ ਬਚਨ ਨੂੰ ਭਾਲਣਗੇ, ਪਰ ਉਹ ਨਹੀਂ ਲੱਭੇਗਾ।
13“ਉਸ ਦਿਨ “ਸੁੰਦਰ ਮੁਟਿਆਰਾਂ ਅਤੇ ਤਕੜੇ ਜੁਆਨ ਪਿਆਸ ਦੇ ਕਾਰਨ ਬੇਹੋਸ਼ ਹੋ ਜਾਣਗੇ।