ਆਮੋਸ 8

ਮੈਂ ਤੁਹਾਡੇ ਧਾਰਮਿਕ ਤਿਉਹਾਰਾਂ ਨੂੰ ਸੋਗ ਵਿੱਚ, ਅਤੇ ਤੁਹਾਡੇ ਸਾਰੇ ਗਾਉਣ ਨੂੰ ਰੋਣ ਵਿੱਚ ਬਦਲ ਦਿਆਂਗਾ। ਮੈਂ ਤੁਹਾਨੂੰ ਸਾਰਿਆਂ ਉੱਤੇ ਤੱਪੜ ਪਾਵਾਂਗਾ ਅਤੇ ਤੁਹਾਡੇ ਸਿਰਾਂ ਨੂੰ ਗੰਜਾ ਕਰ ਦੇਵਾਂਗਾ। ਮੈਂ ਉਸ ਸਮੇਂ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਰਗਾ ਬਣਾ ਦਿਆਂਗਾ, ਅਤੇ ਉਸ ਦੇ ਅੰਤ ਨੂੰ ਇੱਕ ਕੌੜੇ ਦਿਨ ਵਾਂਗੂੰ ਕਰਾਂਗਾ।”

Amos 8:10 (UKJV) And I will turn your feasts into mourning, and all your songs into lamentation; and I will bring up sackcloth upon all loins, and baldness upon every head; and I will make it as the mourning of an only son, and the end thereof as a bitter day.

8“ਕੀ ਇਸ ਕਾਰਨ ਧਰਤੀ ਨਹੀਂ ਕੰਬੇਗੀ, ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਸੋਗ ਨਾ ਕਰਨਗੇ? ਸਾਰੀ ਧਰਤੀ ਨੀਲ ਨਦੀ ਵਾਂਗ ਉੱਠੇਗੀ। ਇਹ ਭੜਕਿਆ ਜਾਵੇਗਾ ਅਤੇ ਫਿਰ ਮਿਸਰ ਦੀ ਨਦੀ ਵਾਂਗ ਡੁੱਬ ਜਾਵੇਗਾ।”

9ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, “ਉਸ ਦਿਨ, ਮੈਂ ਸੂਰਜ ਨੂੰ ਦੁਪਹਿਰ ਵੇਲੇ ਡੁੱਬਣ ਦੇਵਾਂਗਾ, ਅਤੇ ਦਿਨ ਦੇ ਚਾਨਣ ਵਿੱਚ ਧਰਤੀ ਤੇ ਹਨੇਰਾ ਕਰ ਦਿਆਂਗਾ।

10ਮੈਂ ਤੁਹਾਡੇ ਧਾਰਮਿਕ ਤਿਉਹਾਰਾਂ ਨੂੰ ਸੋਗ ਵਿੱਚ, ਅਤੇ ਤੁਹਾਡੇ ਸਾਰੇ ਗਾਉਣ ਨੂੰ ਰੋਣ ਵਿੱਚ ਬਦਲ ਦਿਆਂਗਾ। ਮੈਂ ਤੁਹਾਨੂੰ ਸਾਰਿਆਂ ਉੱਤੇ ਤੱਪੜ ਪਾਵਾਂਗਾ ਅਤੇ ਤੁਹਾਡੇ ਸਿਰਾਂ ਨੂੰ ਗੰਜਾ ਕਰ ਦੇਵਾਂਗਾ। ਮੈਂ ਉਸ ਸਮੇਂ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਰਗਾ ਬਣਾ ਦਿਆਂਗਾ, ਅਤੇ ਉਸ ਦੇ ਅੰਤ ਨੂੰ ਇੱਕ ਕੌੜੇ ਦਿਨ ਵਾਂਗੂੰ ਕਰਾਂਗਾ।”

11ਪ੍ਰਭੂ ਯਾਹਵੇਹ ਦਾ ਵਾਕ ਹੈ, “ਉਹ ਦਿਨ ਆ ਰਹੇ ਹਨ,” “ਜਦੋਂ ਮੈਂ ਦੇਸ਼ ਵਿੱਚ ਕਾਲ ਭੇਜਾਂਗਾ ਭੋਜਨ ਦਾ ਕਾਲ ਜਾਂ ਪਾਣੀ ਦੀ ਪਿਆਸ ਦਾ ਨਹੀਂ, ਪਰ ਯਾਹਵੇਹ ਦੇ ਬਚਨ ਸੁਣਨ ਦਾ ਕਾਲ ਹੋਵੇਗਾ।

12ਲੋਕ ਸਮੁੰਦਰ ਤੋਂ ਸਮੁੰਦਰ ਤੀਕ ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ, ਯਾਹਵੇਹ ਦੇ ਬਚਨ ਨੂੰ ਭਾਲਣਗੇ, ਪਰ ਉਹ ਨਹੀਂ ਲੱਭੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.