12ਲੋਕ ਸਮੁੰਦਰ ਤੋਂ ਸਮੁੰਦਰ ਤੀਕ ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ, ਯਾਹਵੇਹ ਦੇ ਬਚਨ ਨੂੰ ਭਾਲਣਗੇ, ਪਰ ਉਹ ਨਹੀਂ ਲੱਭੇਗਾ।
13“ਉਸ ਦਿਨ “ਸੁੰਦਰ ਮੁਟਿਆਰਾਂ ਅਤੇ ਤਕੜੇ ਜੁਆਨ ਪਿਆਸ ਦੇ ਕਾਰਨ ਬੇਹੋਸ਼ ਹੋ ਜਾਣਗੇ।
14ਜਿਹੜੇ ਸਾਮਰਿਯਾ ਦੇ ਪਾਪ ਦੀ ਸਹੁੰ ਖਾਂਦੇ ਹਨ, ਜੋ ਆਖਦੇ ਹਨ, ‘ਤੇਰੇ ਦੇਵਤੇ ਦਾਨ ਦੀ ਸਹੁੰ,’ ਅਤੇ ਬੇਰਸ਼ੇਬਾ ਦੇ ਦੇਵਤੇ ਦੀ ਸਹੁੰ ਉਹ ਡਿੱਗਣਗੇ, ਫਿਰ ਕਦੇ ਨਹੀਂ ਉੱਠਣਗੇ।”