ਆਮੋਸ 9

ਮੈਂ ਯਾਹਵੇਹ ਨੂੰ ਜਗਵੇਦੀ ਕੋਲ ਖਲੋਤਾ ਵੇਖਿਆ ਅਤੇ ਉਸ ਨੇ ਆਖਿਆ, ਥੰਮ੍ਹਾਂ ਦੇ ਸਿਰਿਆਂ ਨੂੰ ਮਾਰ ਤਾਂ ਜੋ ਥੰਮ੍ਹ ਹਿੱਲ ਜਾਣ। ਉਨ੍ਹਾਂ ਨੂੰ ਸਾਰੇ ਲੋਕਾਂ ਦੇ ਸਿਰਾਂ ਉੱਤੇ ਹੇਠਾਂ ਲਿਆਓ; ਜਿਹੜੇ ਬਚੇ ਹਨ ਮੈਂ ਤਲਵਾਰ ਨਾਲ ਮਾਰਾਂਗਾ। ਉਨ੍ਹਾਂ ਵਿੱਚੋਂ ਕੋਈ ਵੀ ਭੱਜ ਨਾ ਸਕੇਗਾ ਅਤੇ ਕੋਈ ਵੀ ਨਾ ਬਚੇਗਾ।

Amos 9:1 (UKJV) I saw the LORD standing upon the altar: and he said, Strike the lintel of the door, that the posts may shake: and cut them in the head, all of them; and I will slay the last of them with the sword: he that flees of them shall not flee away, and he that escapes of them shall not be delivered.

1ਮੈਂ ਯਾਹਵੇਹ ਨੂੰ ਜਗਵੇਦੀ ਕੋਲ ਖਲੋਤਾ ਵੇਖਿਆ ਅਤੇ ਉਸ ਨੇ ਆਖਿਆ, ਥੰਮ੍ਹਾਂ ਦੇ ਸਿਰਿਆਂ ਨੂੰ ਮਾਰ ਤਾਂ ਜੋ ਥੰਮ੍ਹ ਹਿੱਲ ਜਾਣ। ਉਨ੍ਹਾਂ ਨੂੰ ਸਾਰੇ ਲੋਕਾਂ ਦੇ ਸਿਰਾਂ ਉੱਤੇ ਹੇਠਾਂ ਲਿਆਓ; ਜਿਹੜੇ ਬਚੇ ਹਨ ਮੈਂ ਤਲਵਾਰ ਨਾਲ ਮਾਰਾਂਗਾ। ਉਨ੍ਹਾਂ ਵਿੱਚੋਂ ਕੋਈ ਵੀ ਭੱਜ ਨਾ ਸਕੇਗਾ ਅਤੇ ਕੋਈ ਵੀ ਨਾ ਬਚੇਗਾ।

2ਭਾਵੇਂ ਉਹ ਹੇਠਾਂ ਡੂੰਘਾਈ ਤੱਕ ਖੁਦਾਈ ਕਰ ਲੈਣ, ਉੱਥੋਂ ਵੀ ਮੇਰਾ ਹੱਥ ਉਨ੍ਹਾਂ ਨੂੰ ਫੜ ਲਵੇਗਾ। ਭਾਵੇਂ ਉਹ ਉੱਪਰ ਅਕਾਸ਼ ਨੂੰ ਚੜ੍ਹਨ, ਉੱਥੋਂ ਮੈਂ ਉਨ੍ਹਾਂ ਨੂੰ ਹੇਠਾਂ ਲਿਆਵਾਂਗਾ।

3ਭਾਵੇਂ ਉਹ ਆਪਣੇ ਆਪ ਨੂੰ ਕਰਮਲ ਦੀ ਸਿਖਰ ਉੱਤੇ ਛੁਪਾ ਲੈਣ, ਉੱਥੇ ਵੀ ਮੈਂ ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਨੂੰ ਫੜ ਲਵਾਂਗਾ। ਭਾਵੇਂ ਉਹ ਮੇਰੀ ਨਜ਼ਰ ਤੋਂ ਸਮੁੰਦਰ ਦੇ ਥੱਲੇ ਲੁੱਕ ਜਾਣ, ਉੱਥੇ ਵੀ ਮੈਂ ਸੱਪ ਨੂੰ ਉਨ੍ਹਾਂ ਨੂੰ ਡੱਸਣ ਦਾ ਹੁਕਮ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.