ਆਮੋਸ 9

ਭਾਵੇਂ ਉਹ ਆਪਣੇ ਆਪ ਨੂੰ ਕਰਮਲ ਦੀ ਸਿਖਰ ਉੱਤੇ ਛੁਪਾ ਲੈਣ, ਉੱਥੇ ਵੀ ਮੈਂ ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਨੂੰ ਫੜ ਲਵਾਂਗਾ। ਭਾਵੇਂ ਉਹ ਮੇਰੀ ਨਜ਼ਰ ਤੋਂ ਸਮੁੰਦਰ ਦੇ ਥੱਲੇ ਲੁੱਕ ਜਾਣ, ਉੱਥੇ ਵੀ ਮੈਂ ਸੱਪ ਨੂੰ ਉਨ੍ਹਾਂ ਨੂੰ ਡੱਸਣ ਦਾ ਹੁਕਮ ਦਿਆਂਗਾ।

Amos 9:3 (UKJV) And though they hide themselves in the top of Carmel, I will search and take them out thence; and though they be hid from my sight in the bottom of the sea, thence will I command the serpent, and he shall bite them:

1ਮੈਂ ਯਾਹਵੇਹ ਨੂੰ ਜਗਵੇਦੀ ਕੋਲ ਖਲੋਤਾ ਵੇਖਿਆ ਅਤੇ ਉਸ ਨੇ ਆਖਿਆ, ਥੰਮ੍ਹਾਂ ਦੇ ਸਿਰਿਆਂ ਨੂੰ ਮਾਰ ਤਾਂ ਜੋ ਥੰਮ੍ਹ ਹਿੱਲ ਜਾਣ। ਉਨ੍ਹਾਂ ਨੂੰ ਸਾਰੇ ਲੋਕਾਂ ਦੇ ਸਿਰਾਂ ਉੱਤੇ ਹੇਠਾਂ ਲਿਆਓ; ਜਿਹੜੇ ਬਚੇ ਹਨ ਮੈਂ ਤਲਵਾਰ ਨਾਲ ਮਾਰਾਂਗਾ। ਉਨ੍ਹਾਂ ਵਿੱਚੋਂ ਕੋਈ ਵੀ ਭੱਜ ਨਾ ਸਕੇਗਾ ਅਤੇ ਕੋਈ ਵੀ ਨਾ ਬਚੇਗਾ।

2ਭਾਵੇਂ ਉਹ ਹੇਠਾਂ ਡੂੰਘਾਈ ਤੱਕ ਖੁਦਾਈ ਕਰ ਲੈਣ, ਉੱਥੋਂ ਵੀ ਮੇਰਾ ਹੱਥ ਉਨ੍ਹਾਂ ਨੂੰ ਫੜ ਲਵੇਗਾ। ਭਾਵੇਂ ਉਹ ਉੱਪਰ ਅਕਾਸ਼ ਨੂੰ ਚੜ੍ਹਨ, ਉੱਥੋਂ ਮੈਂ ਉਨ੍ਹਾਂ ਨੂੰ ਹੇਠਾਂ ਲਿਆਵਾਂਗਾ।

3ਭਾਵੇਂ ਉਹ ਆਪਣੇ ਆਪ ਨੂੰ ਕਰਮਲ ਦੀ ਸਿਖਰ ਉੱਤੇ ਛੁਪਾ ਲੈਣ, ਉੱਥੇ ਵੀ ਮੈਂ ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਨੂੰ ਫੜ ਲਵਾਂਗਾ। ਭਾਵੇਂ ਉਹ ਮੇਰੀ ਨਜ਼ਰ ਤੋਂ ਸਮੁੰਦਰ ਦੇ ਥੱਲੇ ਲੁੱਕ ਜਾਣ, ਉੱਥੇ ਵੀ ਮੈਂ ਸੱਪ ਨੂੰ ਉਨ੍ਹਾਂ ਨੂੰ ਡੱਸਣ ਦਾ ਹੁਕਮ ਦਿਆਂਗਾ।

4ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਨੇ ਗ਼ੁਲਾਮੀ ਵਿੱਚ ਸੁੱਟ ਦਿੱਤਾ ਹੋਵੇ, ਉੱਥੇ ਮੈਂ ਉਨ੍ਹਾਂ ਨੂੰ ਮਾਰਨ ਲਈ ਤਲਵਾਰ ਨੂੰ ਹੁਕਮ ਦਿਆਂਗਾ। “ਮੈਂ ਆਪਣੀਆਂ ਅੱਖਾਂ ਨੂੰ ਉਨ੍ਹਾਂ ਉੱਤੇ ਰੱਖਾਗਾ ਭਲਿਆਈ ਲਈ ਨਹੀਂ ਸਗੋਂ ਬੁਰਿਆਈ ਲਈ।”

5ਪ੍ਰਭੂ ਸਰਬਸ਼ਕਤੀਮਾਨ ਯਾਹਵੇਹ ਉਹ ਧਰਤੀ ਨੂੰ ਛੂਹਦਾ ਹੈ ਅਤੇ ਇਹ ਪਿਘਲ ਜਾਂਦੀ ਹੈ, ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਸੋਗ ਕਰਦੇ ਹਨ; ਸਾਰੀ ਧਰਤੀ ਨੀਲ ਨਦੀ ਵਾਂਗ ਚੜ੍ਹਦੀ ਹੈ, ਫਿਰ ਮਿਸਰ ਦੀ ਨਦੀ ਵਾਂਗ ਡੁੱਬ ਜਾਂਦੀ ਹੈ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.