ਆਮੋਸ 9

ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਨੇ ਗ਼ੁਲਾਮੀ ਵਿੱਚ ਸੁੱਟ ਦਿੱਤਾ ਹੋਵੇ, ਉੱਥੇ ਮੈਂ ਉਨ੍ਹਾਂ ਨੂੰ ਮਾਰਨ ਲਈ ਤਲਵਾਰ ਨੂੰ ਹੁਕਮ ਦਿਆਂਗਾ। “ਮੈਂ ਆਪਣੀਆਂ ਅੱਖਾਂ ਨੂੰ ਉਨ੍ਹਾਂ ਉੱਤੇ ਰੱਖਾਗਾ ਭਲਿਆਈ ਲਈ ਨਹੀਂ ਸਗੋਂ ਬੁਰਿਆਈ ਲਈ।”

Amos 9:4 (UKJV) And though they go into captivity before their enemies, thence will I command the sword, and it shall slay them: and I will set mine eyes upon them for evil, and not for good.

2ਭਾਵੇਂ ਉਹ ਹੇਠਾਂ ਡੂੰਘਾਈ ਤੱਕ ਖੁਦਾਈ ਕਰ ਲੈਣ, ਉੱਥੋਂ ਵੀ ਮੇਰਾ ਹੱਥ ਉਨ੍ਹਾਂ ਨੂੰ ਫੜ ਲਵੇਗਾ। ਭਾਵੇਂ ਉਹ ਉੱਪਰ ਅਕਾਸ਼ ਨੂੰ ਚੜ੍ਹਨ, ਉੱਥੋਂ ਮੈਂ ਉਨ੍ਹਾਂ ਨੂੰ ਹੇਠਾਂ ਲਿਆਵਾਂਗਾ।

3ਭਾਵੇਂ ਉਹ ਆਪਣੇ ਆਪ ਨੂੰ ਕਰਮਲ ਦੀ ਸਿਖਰ ਉੱਤੇ ਛੁਪਾ ਲੈਣ, ਉੱਥੇ ਵੀ ਮੈਂ ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਨੂੰ ਫੜ ਲਵਾਂਗਾ। ਭਾਵੇਂ ਉਹ ਮੇਰੀ ਨਜ਼ਰ ਤੋਂ ਸਮੁੰਦਰ ਦੇ ਥੱਲੇ ਲੁੱਕ ਜਾਣ, ਉੱਥੇ ਵੀ ਮੈਂ ਸੱਪ ਨੂੰ ਉਨ੍ਹਾਂ ਨੂੰ ਡੱਸਣ ਦਾ ਹੁਕਮ ਦਿਆਂਗਾ।

4ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਨੇ ਗ਼ੁਲਾਮੀ ਵਿੱਚ ਸੁੱਟ ਦਿੱਤਾ ਹੋਵੇ, ਉੱਥੇ ਮੈਂ ਉਨ੍ਹਾਂ ਨੂੰ ਮਾਰਨ ਲਈ ਤਲਵਾਰ ਨੂੰ ਹੁਕਮ ਦਿਆਂਗਾ। “ਮੈਂ ਆਪਣੀਆਂ ਅੱਖਾਂ ਨੂੰ ਉਨ੍ਹਾਂ ਉੱਤੇ ਰੱਖਾਗਾ ਭਲਿਆਈ ਲਈ ਨਹੀਂ ਸਗੋਂ ਬੁਰਿਆਈ ਲਈ।”

5ਪ੍ਰਭੂ ਸਰਬਸ਼ਕਤੀਮਾਨ ਯਾਹਵੇਹ ਉਹ ਧਰਤੀ ਨੂੰ ਛੂਹਦਾ ਹੈ ਅਤੇ ਇਹ ਪਿਘਲ ਜਾਂਦੀ ਹੈ, ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਸੋਗ ਕਰਦੇ ਹਨ; ਸਾਰੀ ਧਰਤੀ ਨੀਲ ਨਦੀ ਵਾਂਗ ਚੜ੍ਹਦੀ ਹੈ, ਫਿਰ ਮਿਸਰ ਦੀ ਨਦੀ ਵਾਂਗ ਡੁੱਬ ਜਾਂਦੀ ਹੈ;

6ਉਹ ਅਕਾਸ਼ ਵਿੱਚ ਆਪਣਾ ਉੱਚਾ ਮਹਿਲ ਬਣਾਉਂਦਾ ਹੈ ਅਤੇ ਧਰਤੀ ਉੱਤੇ ਉਸ ਦੀ ਨੀਂਹ ਰੱਖਦਾ ਹੈ। ਉਹ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੇ ਮੂੰਹ ਉੱਤੇ ਡੋਲ੍ਹਦਾ ਹੈ ਉਸਦਾ ਨਾਮ ਯਾਹਵੇਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.