11ਉਹਨਾਂ ਦੀ ਮਹਿਮਾ ਦੇ ਅਨੁਸਾਰ ਹਰ ਸ਼ਕਤੀ ਨਾਲ ਤੁਹਾਨੂੰ ਤਕੜਾ ਕੀਤਾ ਜਾ ਰਿਹਾ ਹੈ ਤਾਂ ਜੋ ਤੁਸੀਂ ਖੁਸ਼ੀ ਨਾਲ ਸਬਰ ਰੱਖ ਸਕੋਂ।
12ਅਤੇ ਪਿਤਾ ਪਰਮੇਸ਼ਵਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਰਹੋ, ਜਿਹਨਾਂ ਨੇ ਤੁਹਾਨੂੰ ਪ੍ਰਕਾਸ਼ ਦੇ ਰਾਜ ਵਿੱਚ ਆਪਣੇ ਪਵਿੱਤਰ ਲੋਕਾਂ ਦੀ ਵਿਰਾਸਤ ਵਿੱਚ ਹਿੱਸਾ ਪਾਉਣ ਲਈ ਯੋਗ ਬਣਾਇਆ ਹੈ।
13ਉਹਨਾਂ ਨੇ ਸਾਨੂੰ ਹਨੇਰੇ ਦੇ ਰਾਜ ਤੋਂ ਛੁਟਕਾਰਾ ਦਿੱਤਾ ਅਤੇ ਸਾਨੂੰ ਉਸ ਪੁੱਤਰ ਦੇ ਰਾਜ ਵਿੱਚ ਲੈ ਆਏ ਜਿਸ ਨੂੰ ਉਹ ਪਿਆਰ ਕਰਦੇ ਹਨ।
14ਉਸ ਦੇ ਵਿੱਚ ਸਾਨੂੰ ਮੁਕਤੀ ਅਤੇ ਪਾਪਾਂ ਦੀ ਮਾਫ਼ੀ ਹੈ।
15ਪੁੱਤਰ ਅਦਿੱਖ ਪਰਮੇਸ਼ਵਰ ਦਾ ਸਰੂਪ ਅਤੇ ਉਹ ਸਾਰੀ ਸ੍ਰਿਸ਼ਟੀ ਦਾ ਜੇਠਾ ਪੁੱਤਰ ਹੈ।