13ਉਹਨਾਂ ਨੇ ਸਾਨੂੰ ਹਨੇਰੇ ਦੇ ਰਾਜ ਤੋਂ ਛੁਟਕਾਰਾ ਦਿੱਤਾ ਅਤੇ ਸਾਨੂੰ ਉਸ ਪੁੱਤਰ ਦੇ ਰਾਜ ਵਿੱਚ ਲੈ ਆਏ ਜਿਸ ਨੂੰ ਉਹ ਪਿਆਰ ਕਰਦੇ ਹਨ।
14ਉਸ ਦੇ ਵਿੱਚ ਸਾਨੂੰ ਮੁਕਤੀ ਅਤੇ ਪਾਪਾਂ ਦੀ ਮਾਫ਼ੀ ਹੈ।
15ਪੁੱਤਰ ਅਦਿੱਖ ਪਰਮੇਸ਼ਵਰ ਦਾ ਸਰੂਪ ਅਤੇ ਉਹ ਸਾਰੀ ਸ੍ਰਿਸ਼ਟੀ ਦਾ ਜੇਠਾ ਪੁੱਤਰ ਹੈ।
16ਉਸ ਵਿੱਚ ਸਾਰੀਆਂ ਚੀਜ਼ਾਂ ਸਾਜੀਆਂ ਗਈਆਂ ਸਨ: ਸਵਰਗ ਅਤੇ ਧਰਤੀ ਦੀਆਂ ਚੀਜ਼ਾਂ, ਦ੍ਰਿਸ਼ਮਾਨ ਅਤੇ ਅਦਿੱਖ, ਸਿੰਘਾਸਣਾਂ ਅਤੇ ਸ਼ਕਤੀਆਂ, ਹਾਕਮ ਜਾਂ ਅਧਿਕਾਰੀ, ਸਭ ਕੁਝ ਉਸ ਦੁਆਰਾ ਅਤੇ ਉਸ ਲਈ ਬਣਾਇਆ ਗਿਆ ਹੈ।
17ਸਾਰੀ ਸ੍ਰਿਸ਼ਟੀ ਵਿੱਚ ਉਹ ਪਹਿਲਾਂ ਹੈ ਅਤੇ ਸਾਰੀ ਸ੍ਰਿਸ਼ਟੀ ਉਸ ਵਿੱਚ ਟਿਕੀ ਹੋਈ ਹੈ।