18ਅਤੇ ਉਹ ਸਰੀਰ, ਅਰਥਾਤ ਕਲੀਸਿਆ ਦਾ ਸਿਰ ਹੈ; ਉਹ ਸ਼ੁਰੂਆਤ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ, ਤਾਂ ਕਿ ਹਰ ਚੀਜ਼ ਵਿੱਚ ਉਹ ਸਰਬੋਤਮ ਹੋਣ।
19ਕਿਉਂਕਿ ਪਰਮੇਸ਼ਵਰ ਆਪਣੀ ਸਾਰੀ ਸੰਪੂਰਨਤਾ ਵਿੱਚ ਉਹਨਾਂ ਵਿੱਚ ਵੱਸਣ ਲਈ ਪ੍ਰਸੰਨ ਸੀ।
20ਅਤੇ ਉਸ ਦੇ ਦੁਆਰਾ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ ਮੇਲ ਕਰਨ ਲਈ, ਚਾਹੇ ਧਰਤੀ ਉੱਤੇ ਚੀਜ਼ਾਂ ਹੋਣ ਜਾਂ ਸਵਰਗ ਵਿੱਚ, ਉਸ ਦਾ ਲਹੂ ਸਲੀਬ ਉੱਤੇ ਵਹਾਇਆ ਗਿਆ ਤਾਂ ਕਿ ਸ਼ਾਂਤੀ ਦੀ ਸਥਾਪਨਾ ਹੋ ਸਕੇ।
21ਇੱਕ ਵਾਰ ਤੁਸੀਂ ਪਰਮੇਸ਼ਵਰ ਤੋਂ ਅਲੱਗ ਹੋ ਗਏ ਸੀ ਅਤੇ ਤੁਹਾਡੇ ਦੁਸ਼ਟ ਵਿਵਹਾਰ ਕਾਰਨ ਤੁਹਾਡੇ ਮਨ ਵਿੱਚ ਦੁਸ਼ਮਣੀ ਸੀ।
22ਪਰ ਹੁਣ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਸਰੀਰਕ ਸਰੀਰ ਦੁਆਰਾ ਮੌਤ ਦੇ ਜ਼ਰੀਏ ਤੁਹਾਡੇ ਨਾਲ ਮੇਲ ਕੀਤਾ ਹੈ ਤਾਂ ਜੋ ਤੁਹਾਨੂੰ ਉਹਨਾਂ ਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਅਤੇ ਦੋਸ਼ ਰਹਿਤ ਪੇਸ਼ ਕਰ ਸਕੇ।