ਕੁਲੁੱਸੀਆਂ 1

ਜੋ ਤੁਸੀਂ ਪ੍ਰਾਪਤ ਕੀਤਾ ਹੈ, ਉਸੇ ਤਰ੍ਹਾਂ, ਖੁਸ਼ਖ਼ਬਰੀ ਫ਼ਲ ਲੈ ਕੇ ਆ ਰਹੀ ਹੈ ਅਤੇ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ ਅਤੇ ਵਧ ਰਹੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਡੇ ਅੰਦਰ ਹੋ ਰਿਹਾ ਹੈ ਜਦੋਂ ਤੋਂ ਤੁਸੀਂ ਸੁਣਿਆ ਹੈ ਅਤੇ ਸੱਚ-ਮੁੱਚ ਪਰਮੇਸ਼ਵਰ ਦੀ ਕਿਰਪਾ ਨੂੰ ਸਮਝਿਆ ਹੈ।

Colossians 1:6 (UKJV) Which has come unto you, as it is in all the world; and brings forth fruit, as it does also in you, since the day all of you heard of it, and knew the grace of God in truth:

4ਕਿਉਂਕਿ ਅਸੀਂ ਮਸੀਹ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਉਸ ਪਿਆਰ ਦੀ ਜੋ ਤੁਸੀਂ ਸਾਰੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਨਾਲ ਕਰਦੇ ਹੋ ਖ਼ਬਰ ਸੁਣੀ ਹੈ।

5ਉਹਨਾਂ ਦਾ ਅਧਾਰ ਨਿਹਚਾ ਅਤੇ ਪਿਆਰ ਹੈ ਜੋ ਤੁਹਾਡੇ ਲਈ ਸਵਰਗ ਵਿੱਚਲੀ ਉਮੀਦ ਤੋਂ ਪੈਦਾ ਹੁੰਦਾ ਹੈ ਅਤੇ ਜਿਸ ਬਾਰੇ ਤੁਸੀਂ ਖੁਸ਼ਖ਼ਬਰੀ ਦੇ ਸੱਚੇ ਸੰਦੇਸ਼ ਵਿੱਚ ਪਹਿਲਾਂ ਹੀ ਸੁਣਿਆ ਹੈ।

6ਜੋ ਤੁਸੀਂ ਪ੍ਰਾਪਤ ਕੀਤਾ ਹੈ, ਉਸੇ ਤਰ੍ਹਾਂ, ਖੁਸ਼ਖ਼ਬਰੀ ਫ਼ਲ ਲੈ ਕੇ ਆ ਰਹੀ ਹੈ ਅਤੇ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ ਅਤੇ ਵਧ ਰਹੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਡੇ ਅੰਦਰ ਹੋ ਰਿਹਾ ਹੈ ਜਦੋਂ ਤੋਂ ਤੁਸੀਂ ਸੁਣਿਆ ਹੈ ਅਤੇ ਸੱਚ-ਮੁੱਚ ਪਰਮੇਸ਼ਵਰ ਦੀ ਕਿਰਪਾ ਨੂੰ ਸਮਝਿਆ ਹੈ।

7ਤੁਸੀਂ ਇਸ ਨੂੰ ਸਾਡੇ ਪਿਆਰੇ ਸਾਥੀ ਸੇਵਕ, ਇਪਫ੍ਰਾਸ ਤੋਂ ਸਿੱਖਿਆ ਸੀ, ਜੋ ਸਾਡੀ ਸਹਾਇਤਾ ਲਈ ਮਸੀਹ ਦਾ ਇੱਕ ਵਫ਼ਾਦਾਰ ਸੇਵਕ ਹੈ।

8ਅਤੇ ਜਿਸ ਨੇ ਸਾਨੂੰ ਆਤਮਾ ਵਿੱਚ ਤੁਹਾਡੇ ਪਿਆਰ ਬਾਰੇ ਦੱਸਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.