5ਉਹਨਾਂ ਦਾ ਅਧਾਰ ਨਿਹਚਾ ਅਤੇ ਪਿਆਰ ਹੈ ਜੋ ਤੁਹਾਡੇ ਲਈ ਸਵਰਗ ਵਿੱਚਲੀ ਉਮੀਦ ਤੋਂ ਪੈਦਾ ਹੁੰਦਾ ਹੈ ਅਤੇ ਜਿਸ ਬਾਰੇ ਤੁਸੀਂ ਖੁਸ਼ਖ਼ਬਰੀ ਦੇ ਸੱਚੇ ਸੰਦੇਸ਼ ਵਿੱਚ ਪਹਿਲਾਂ ਹੀ ਸੁਣਿਆ ਹੈ।
6ਜੋ ਤੁਸੀਂ ਪ੍ਰਾਪਤ ਕੀਤਾ ਹੈ, ਉਸੇ ਤਰ੍ਹਾਂ, ਖੁਸ਼ਖ਼ਬਰੀ ਫ਼ਲ ਲੈ ਕੇ ਆ ਰਹੀ ਹੈ ਅਤੇ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ ਅਤੇ ਵਧ ਰਹੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਡੇ ਅੰਦਰ ਹੋ ਰਿਹਾ ਹੈ ਜਦੋਂ ਤੋਂ ਤੁਸੀਂ ਸੁਣਿਆ ਹੈ ਅਤੇ ਸੱਚ-ਮੁੱਚ ਪਰਮੇਸ਼ਵਰ ਦੀ ਕਿਰਪਾ ਨੂੰ ਸਮਝਿਆ ਹੈ।
7ਤੁਸੀਂ ਇਸ ਨੂੰ ਸਾਡੇ ਪਿਆਰੇ ਸਾਥੀ ਸੇਵਕ, ਇਪਫ੍ਰਾਸ ਤੋਂ ਸਿੱਖਿਆ ਸੀ, ਜੋ ਸਾਡੀ ਸਹਾਇਤਾ ਲਈ ਮਸੀਹ ਦਾ ਇੱਕ ਵਫ਼ਾਦਾਰ ਸੇਵਕ ਹੈ।
8ਅਤੇ ਜਿਸ ਨੇ ਸਾਨੂੰ ਆਤਮਾ ਵਿੱਚ ਤੁਹਾਡੇ ਪਿਆਰ ਬਾਰੇ ਦੱਸਿਆ ਹੈ।
9ਇਸ ਕਾਰਨ ਕਰਕੇ, ਜਦੋਂ ਤੋਂ ਅਸੀਂ ਤੁਹਾਡੇ ਬਾਰੇ ਸੁਣਿਆ ਹੈ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਬੰਦ ਨਹੀਂ ਕੀਤੀ। ਅਸੀਂ ਲਗਾਤਾਰ ਪਰਮੇਸ਼ਵਰ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਤੁਹਾਨੂੰ ਆਪਣੀ ਇੱਛਾ ਦੇ ਸਾਰੇ ਗਿਆਨ ਵਿੱਚ ਪੂਰੀ ਬੁੱਧ ਅਤੇ ਸਮਝ ਨਾਲ ਭਰੇ ਜੋ ਪਵਿੱਤਰ ਆਤਮਾ ਦਿੰਦਾ ਹੈ,