8ਇਸ ਨੂੰ ਵੇਖੋ ਕਿ ਕੋਈ ਵੀ ਤੁਹਾਨੂੰ ਖੋਖਲੇ ਅਤੇ ਧੋਖੇਬਾਜ਼ ਸਿੱਖਿਆ ਰਾਹੀਂ ਗ਼ੁਲਾਮ ਨਹੀਂ ਬਣਾਉਂਦਾ, ਜੋ ਮਨੁੱਖੀ ਪਰੰਪਰਾ ਅਤੇ ਮਸੀਹ ਦੀ ਬਜਾਏ ਇਸ ਸੰਸਾਰ ਦੇ ਮੂਲ ਅਧਿਆਤਮਿਕ ਸ਼ਕਤੀਆਂ ਤੇ ਨਿਰਭਰ ਕਰਦਾ ਹੈ।
9ਕਿਉਂਕਿ ਮਸੀਹ ਵਿੱਚ ਪਰਮੇਸ਼ਵਰ ਦੀ ਸਾਰੀ ਪੂਰਨਤਾ ਉਹਨਾਂ ਦੇ ਸਰੀਰ ਵਿੱਚ ਵੱਸਦੀ ਹੈ।
10ਅਤੇ ਮਸੀਹ ਵਿੱਚ ਤੁਹਾਨੂੰ ਪੂਰਨਤਾ ਦਿੱਤੀ ਗਈ ਹੈ। ਉਹ ਹਰ ਸ਼ਕਤੀ ਅਤੇ ਅਧਿਕਾਰ ਦਾ ਸਿਰ ਹੈ।
11ਉਸ ਵਿੱਚ ਤੁਹਾਡੀ ਸੁੰਨਤ ਵੀ ਇੱਕ ਸੁੰਨਤ ਨਾਲ ਹੋਈ ਜੋ ਮਨੁੱਖੀ ਹੱਥਾਂ ਦੁਆਰਾ ਨਹੀਂ ਕੀਤੀ ਗਈ ਸੀ। ਤੁਹਾਡਾ ਸਾਰਾ ਸਰੀਰ ਆਪ ਦੁਆਰਾ ਤਿਆਗਿਆ ਗਿਆ ਸੀ ਜਦੋਂ ਤੁਸੀਂ ਮਸੀਹ ਦੁਆਰਾ ਸੁੰਨਤ ਕੀਤੇ ਗਏ,
12ਤੁਸੀਂ ਉਸ ਨਾਲ ਬਪਤਿਸਮੇ ਵਿੱਚ ਦਫ਼ਨਾਏ ਗਏ, ਉਸੇ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਕੰਮ ਵਿੱਚ ਵਿਸ਼ਵਾਸ ਦੁਆਰਾ ਉਸ ਨਾਲ ਜਿਵਾਲੇ ਗਏ ਹੋ।