ਕੁਲੁੱਸੀਆਂ 2

ਕਿਉਂਕਿ ਮਸੀਹ ਵਿੱਚ ਪਰਮੇਸ਼ਵਰ ਦੀ ਸਾਰੀ ਪੂਰਨਤਾ ਉਹਨਾਂ ਦੇ ਸਰੀਰ ਵਿੱਚ ਵੱਸਦੀ ਹੈ।

Colossians 2:9 (UKJV) For in him dwells all the fullness of the Godhead bodily.

7ਜੜ੍ਹੋਂ ਬਣੀ ਹੋਈ ਹੈ ਅਤੇ ਉਸ ਵਿੱਚ ਸਥਿਰ ਹੋਈ, ਨਿਹਚਾ ਵਿੱਚ ਮਜ਼ਬੂਤ ਹੋਈ ਜਿਵੇਂ ਤੁਹਾਨੂੰ ਸਿਖਾਇਆ ਗਿਆ ਹੈ, ਅਤੇ ਧੰਨਵਾਦ ਨਾਲ ਭਰਪੂਰ ਹੋ।

8ਇਸ ਨੂੰ ਵੇਖੋ ਕਿ ਕੋਈ ਵੀ ਤੁਹਾਨੂੰ ਖੋਖਲੇ ਅਤੇ ਧੋਖੇਬਾਜ਼ ਸਿੱਖਿਆ ਰਾਹੀਂ ਗ਼ੁਲਾਮ ਨਹੀਂ ਬਣਾਉਂਦਾ, ਜੋ ਮਨੁੱਖੀ ਪਰੰਪਰਾ ਅਤੇ ਮਸੀਹ ਦੀ ਬਜਾਏ ਇਸ ਸੰਸਾਰ ਦੇ ਮੂਲ ਅਧਿਆਤਮਿਕ ਸ਼ਕਤੀਆਂ ਤੇ ਨਿਰਭਰ ਕਰਦਾ ਹੈ।

9ਕਿਉਂਕਿ ਮਸੀਹ ਵਿੱਚ ਪਰਮੇਸ਼ਵਰ ਦੀ ਸਾਰੀ ਪੂਰਨਤਾ ਉਹਨਾਂ ਦੇ ਸਰੀਰ ਵਿੱਚ ਵੱਸਦੀ ਹੈ।

10ਅਤੇ ਮਸੀਹ ਵਿੱਚ ਤੁਹਾਨੂੰ ਪੂਰਨਤਾ ਦਿੱਤੀ ਗਈ ਹੈ। ਉਹ ਹਰ ਸ਼ਕਤੀ ਅਤੇ ਅਧਿਕਾਰ ਦਾ ਸਿਰ ਹੈ।

11ਉਸ ਵਿੱਚ ਤੁਹਾਡੀ ਸੁੰਨਤ ਵੀ ਇੱਕ ਸੁੰਨਤ ਨਾਲ ਹੋਈ ਜੋ ਮਨੁੱਖੀ ਹੱਥਾਂ ਦੁਆਰਾ ਨਹੀਂ ਕੀਤੀ ਗਈ ਸੀ। ਤੁਹਾਡਾ ਸਾਰਾ ਸਰੀਰ ਆਪ ਦੁਆਰਾ ਤਿਆਗਿਆ ਗਿਆ ਸੀ ਜਦੋਂ ਤੁਸੀਂ ਮਸੀਹ ਦੁਆਰਾ ਸੁੰਨਤ ਕੀਤੇ ਗਏ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.