1ਇਸ ਲਈ, ਕਿਉਂਕਿ ਤੁਸੀਂ ਮਸੀਹ ਦੇ ਨਾਲ ਜਿਵਾਲੇ ਗਏ ਹੋ, ਆਪਣੇ ਮਨ ਨੂੰ ਉੱਪਰਲੀਆਂ ਚੀਜ਼ਾਂ ਬਾਰੇ ਸੋਚੋ, ਜਿਥੇ ਮਸੀਹ ਹੈ, ਪਰਮੇਸ਼ਵਰ ਦੇ ਸੱਜੇ ਹੱਥ ਬਿਰਾਜਮਾਨ ਹੈ।
2ਆਪਣੇ ਮਨ ਨੂੰ ਉੱਪਰਲੀਆਂ ਚੀਜ਼ਾਂ ਉੱਤੇ ਲਾਓ, ਧਰਤੀ ਦੀਆਂ ਚੀਜ਼ਾਂ ਉੱਤੇ ਨਹੀਂ।
3ਕਿਉਂ ਜੋ ਤੁਸੀਂ ਮਰ ਗਏ ਅਤੇ ਤੁਹਾਡੀ ਜ਼ਿੰਦਗੀ ਹੁਣ ਮਸੀਹ ਵਿੱਚ ਪਰਮੇਸ਼ਵਰ ਵਿੱਚ ਲੁਕੀ ਹੋਈ ਹੈ।
4ਜਦੋਂ ਮਸੀਹ, ਜਿਹੜਾ ਤੁਹਾਡਾ ਜੀਵਨ ਹੈ, ਪ੍ਰਗਟ ਹੋਵੇਂਗਾ, ਤਾਂ ਤੁਸੀਂ ਵੀ ਉਸ ਦੇ ਨਾਲ ਮਹਿਮਾ ਵਿੱਚ ਪ੍ਰਗਟ ਹੋਵੋਗੇ।